ਗੁਰੂ ਨਾਨਕ ਖਾਲਸਾ ਸਕੂਲ ਦਾ ਡਾਇਮੰਡ ਜੁਬਲੀ ਸਮਾਗਮ 15 ਨੂੰ
ਇੱਥੋਂ ਦੇ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ਦਾ ਡਾਇਮੰਡ ਜੁਬਲੀ ਸਮਾਗਮ 15 ਨਵੰਬਰ ਨੂੰ ਟੈਗੋਰ ਥੀਏਟਰ ਸੈਕਟਰ 18 ਵਿਚ ਸਵੇਰੇ ਸਾਢੇ ਦਸ ਵਜੋਂ ਤੋਂ ਕਰਵਾਇਆ ਜਾਵੇਗਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਆਈਆਈ ਦੇ ਮੀਤ ਚੇਅਰਮੈਨ...
Advertisement
ਇੱਥੋਂ ਦੇ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ਦਾ ਡਾਇਮੰਡ ਜੁਬਲੀ ਸਮਾਗਮ 15 ਨਵੰਬਰ ਨੂੰ ਟੈਗੋਰ ਥੀਏਟਰ ਸੈਕਟਰ 18 ਵਿਚ ਸਵੇਰੇ ਸਾਢੇ ਦਸ ਵਜੋਂ ਤੋਂ ਕਰਵਾਇਆ ਜਾਵੇਗਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਆਈਆਈ ਦੇ ਮੀਤ ਚੇਅਰਮੈਨ ਤੇ ਟਾਇਨੋਰ ਆਰਥੋਟਿਕਸ ਇੰਡੀਆ ਦੇ ਸੀਐਮਡੀ ਪੀ ਜੇ ਸਿੰਘ ਸ਼ਾਮਲ ਹੋਣਗੇ। ਇਸ ਦੌਰਾਨ ਸਿੱਖਿਆ ਸੰਸਥਾ ਦੀਆਂ 60 ਸਾਲਾਂ ਦੀਆਂ ਪ੍ਰਾਪਤੀਆਂ ਦੱਸੀਆਂ ਜਾਣਗੀਆਂ ਤੇ ਵਿਦਿਆਰਥੀਆਂ ਵਲੋਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਕੂਲ ਦੇ ਫਾਊਂਡੇਸ਼ਨਲ ਸਟੇਜ ਦੇ ਬੱਚਿਆਂ ਦਾ ਪਹਿਲੀ ਵਾਰ ਸਮਾਗਮ ਹੋਵੇਗਾ ਜਿਸ ਵਿਚ ਪ੍ਰੀ ਨਰਸਰੀ ਤੋਂ ਦੂਜੀ ਜਮਾਤ ਤਕ ਦੇ ਵਿਦਿਆਰਥੀ ਵੱਖ ਵੱਖ ਵਿਸ਼ਿਆਂ ’ਤੇ ਪੇਸ਼ਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਦੇ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਸਮਾਗਮ ਵੀ ਕਰਵਾਇਆ ਜਾਵੇਗਾ।
Advertisement
Advertisement
