ਬਹਿਡਾਲੀ ਦੇ ਸਰਪੰਚ ਦੀ ਚੋਣ ਗੁਰਦੀਪ ਸਿੰਘ ਨੇ ਜਿੱਤੀ
ਰੂਪਨਗਰ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਬਹਿਡਾਲੀ ਦੀ ਸਰਪੰਚੀ ਦੀ ਜ਼ਿਮਨੀ ਚੋਣ ਦੌਰਾਨ ਗੁਰਦੀਪ ਸਿੰਘ ਬਿੱਲੂ ਚੋਣ ਜਿੱਤ ਕੇ ਸਰਪੰਚ ਬਣ ਗਏ ਹਨ। ਕਿਸਾਨ ਆਗੂ ਰੇਸ਼ਮ ਸਿੰਘ ਬਹਿਡਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਹਰਬੰਸ...
Advertisement
ਰੂਪਨਗਰ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਬਹਿਡਾਲੀ ਦੀ ਸਰਪੰਚੀ ਦੀ ਜ਼ਿਮਨੀ ਚੋਣ ਦੌਰਾਨ ਗੁਰਦੀਪ ਸਿੰਘ ਬਿੱਲੂ ਚੋਣ ਜਿੱਤ ਕੇ ਸਰਪੰਚ ਬਣ ਗਏ ਹਨ। ਕਿਸਾਨ ਆਗੂ ਰੇਸ਼ਮ ਸਿੰਘ ਬਹਿਡਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਹਰਬੰਸ ਸਿੰਘ ਦੀ ਅਚਾਨਕ ਮੌਤ ਹੋ ਜਾਣ ਉਪਰੰਤ ਉਨ੍ਹਾਂ ਦੇ ਪਿੰਡ ਦੀ ਸਰਪੰਚੀ ਦੀ ਚੋਣ ਵੋਟਾਂ ਰਾਹੀਂ ਹੋਈ ਤੇ ਇਸ ਚੋਣ ਵਿੱਚ ਗੁਰਦੀਪ ਸਿੰਘ ਬਿੱਲੂ ਤੇ ਰਸ਼ਿਵੰਦਰ ਸਿੰਘ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੋਈ ਚੋਣ ਦੌਰਾਨ 729 ਵਿੱਚੋਂ 643 ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਦੌਰਾਨ ਗੁਰਦੀਪ ਸਿੰਘ ਨੂੰ 428 ਤੇ ਰਸ਼ਿਵੰਦਰ ਸਿੰਘ ਨੂੰ 203 ਵੋਟਾਂ ਪਈਆਂ।
Advertisement
Advertisement