ਚੰਡੀਗੜ੍ਹ ਵਿੱਚ ਸਤੰਬਰ ਮਹੀਨੇ ਜੀ ਐੱਸ ਟੀ ਉਗਰਾਹੀ 17 ਫ਼ੀਸਦ ਵਧੀ
ਚੰਡੀਗੜ੍ਹ ਪ੍ਰਸ਼ਾਸਨ ਲਈ ਸਤੰਬਰ ਮਹੀਨਾ ਆਰਥਿਕ ਪੱਖ ਤੋਂ ਵੱਧ ਲਾਹੇਵੰਦ ਰਿਹਾ। ਇਸ ਵਾਰ ਸਤੰਬਰ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ 17 ਫ਼ੀਸਦ ਵੱਧ ਜੀਐੱਸਟੀ ਮਾਲੀਆ ਇਕੱਠਾ ਹੋਇਆ। ਪਿਛਲੇ ਸਾਲ ਸਤੰਬਰ ਮਹੀਨੇ 197 ਕਰੋੜ ਰੁਪਏ ਜੀਐੱਸਟੀ ਮਾਲੀਆ ਇਕੱਠਾ ਹੋਇਆ ਸੀ, ਜਦੋਂਕਿ ਇਸ...
Advertisement
ਚੰਡੀਗੜ੍ਹ ਪ੍ਰਸ਼ਾਸਨ ਲਈ ਸਤੰਬਰ ਮਹੀਨਾ ਆਰਥਿਕ ਪੱਖ ਤੋਂ ਵੱਧ ਲਾਹੇਵੰਦ ਰਿਹਾ। ਇਸ ਵਾਰ ਸਤੰਬਰ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ 17 ਫ਼ੀਸਦ ਵੱਧ ਜੀਐੱਸਟੀ ਮਾਲੀਆ ਇਕੱਠਾ ਹੋਇਆ। ਪਿਛਲੇ ਸਾਲ ਸਤੰਬਰ ਮਹੀਨੇ 197 ਕਰੋੜ ਰੁਪਏ ਜੀਐੱਸਟੀ ਮਾਲੀਆ ਇਕੱਠਾ ਹੋਇਆ ਸੀ, ਜਦੋਂਕਿ ਇਸ ਸਾਲ 231 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਸਤੰਬਰ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਜੀਐੱਸਟੀ ਮਾਲੀਏ ਵਿੱਚ 34 ਕਰੋੜ ਰੁਪਏ ਵੱਧ ਇਕੱਠੇ ਹੋਏ। ਹਾਲਾਂਕਿ ਅਗਸਤ ਮਹੀਨਾ ਯੂਟੀ ਪ੍ਰਸ਼ਾਸਨ ਲਈ ਘਾਟੇ ਵਾਲਾ ਰਿਹਾ। ਅਗਸਤ 2025 ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦ ਘੱਟ ਜੀਐੱਸਟੀ ਕੁਲੈਕਸ਼ਨ ਹੋਈ। ਇਸ ਵਾਰ ਅਗਸਤ ਮਹੀਨੇ ਜੀਐੱਸਟੀ ਸਿਰਫ਼ 214 ਕਰੋੜ ਰੁਪਏ ਇਕੱਠੇ ਹੋਏ, ਜਦੋਂਕਿ ਪਿਛਲੇ ਸਾਲ 244 ਕਰੋੜ ਰੁਪਏ ਇਕੱਠੇ ਹੋਏ ਸਨ।
Advertisement
Advertisement