ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੰਸਾਲੀ ਸਾਹਿਬ ’ਚ 36 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ

ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਹੰਸਾਲੀ ਸਾਹਿਬ ਵਿੱਚ ਸੰਤ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਵੱਲੋਂ 36 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਸੰਤ ਪਰਮਜੀਤ ਸਿੰਘ...
ਹੰਸਾਲੀ ਸਾਹਿਬ ਵਿੱਚ ਨਵ ਵਿਆਹੇ ਜੋੜੇ।
Advertisement
ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਹੰਸਾਲੀ ਸਾਹਿਬ ਵਿੱਚ ਸੰਤ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਵੱਲੋਂ 36 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਸੰਤ ਪਰਮਜੀਤ ਸਿੰਘ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਮੂਹ ਸੇਵਾਦਾਰ, ਟਰੱਸਟ ਮੈਂਬਰ, ਸੀ.ਟੀ.ਯੂ. ਸਟਾਫ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਵੱਲੋਂ ਚਲਾਈ ਮਰਿਆਦਾ ਦੀ ਲੜੀ ਤਹਿਤ 36 ਜੋੜਿਆਂ ਦੇ ਗੁਰੂ ਮਰਿਆਦਾ ਅਨੁਸਾਰ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਅਤੇ ਘਰੇਲੂ ਸਾਮਾਨ ਦਿੱਤਾ ਗਿਆ। ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਸੰਸਦ ਸਮਸ਼ੇਰ ਸਿੰਘ ਦੂਲੋ ਅਤੇ ਕੰਵਰਵੀਰ ਸਿੰਘ ਰਾਏ ਆਦਿ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਦਲਵੀਰ ਸਿੰਘ ਲਖਮੀਪੁਰ, ਬਾਬਾ ਅਮਰੀਕ ਸਿੰਘ ਬੋਹੜਪੁਰ ਜਨਹੇੜੀਆਂ, ਮਨੈਜਰ ਸਾਧੂ ਰਾਮ ਭੱਟਮਾਜਰਾ, ਅਵਤਾਰ ਸਿੰਘ, ਮਨਜੀਤ ਸਿੰਘ ਸਰਹਿੰਦ, ਰਾਜਿੰਦਰ ਸਿੰਘ ਗਰੇਵਾਲ, ਪਿਆਰਾ ਸਿੰਘ, ਨਿਰਮਲ ਸਿੰਘ ਮਾਵੀ, ਮੈਨੇਜਰ ਮਹਿੰਦਰ ਸਿੰਘ, ਮੋਹਨ ਸਿੰਘ ਖੇੜਾ, ਸੇਵਾਮੁਕਤ ਡੀ ਜੀ ਪੀ ਨਰਿੰਦਰਪਾਲ ਸਿੰਘ ਔਲਖ, ਅਮਰਜੋਤ ਸਿੰਘ ਤੇ ਰੌਣਕ ਸਿੰਘ ਭੱਟੀ, ਸੁਰਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ, ਧਨਵੀਰ ਸਿੰਘ ਕੰਗ, ਡਾ. ਜਗਦੀਪ ਸਿੰਘ, ਕੁਸ਼ਾਲ ਸਿੰਗਲਾ, ਮਨਵਿੰਦਰ ਕੌਰ ਐੱਸ ਡੀ ਓ, ਡਾ. ਅਮਰਜੀਤ ਸਿੰਘ, ਮੋਹਨ ਲਾਲ ਸਲੇਮਪੁਰ, ਰਾਮ ਸਿੰਘ ਬਰਾੜ, ਥਾਣਾ ਮੁਖੀ ਜਤਿੰਦਰ ਪਾਲ ਸਿੰਘ, ਰਣਜੀਤ ਸਿੰਘ, ਸੁਰਜੀਤ ਇੰਦਰ ਸਿੰਘ ਨੀਟੂ, ਈਸ਼ਰ ਸਿੰਘ ਅਤੇ ਸੇਵਾਮੁਕਤ ਤਹਿਸੀਲਦਾਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Advertisement
Advertisement
Show comments