ਗ੍ਰੈਪਲਿੰਗ: ਮਨਪ੍ਰੀਤ ਕੌਰ ਨੇ ਤਗ਼ਮੇ ਜਿੱਤੇ
ਅਮਲੋਹ ਸਬ ਡਵੀਜਨ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੀ ਹੋਣਹਾਰ ਖਿਡਾਰਨ ਮਨਪ੍ਰੀਤ ਕੌਰ ਨੇ ਰੋਸ਼ਨਾਬਾਦ ਉੱਤਰਾਖੰਡ ਵਿੱਚ ਹੋਈ 18ਵੀਂ ਗ੍ਰੈਪਲਿੰਗ ਚੈਂਪੀਅਨਸ਼ਿਪ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਪਿੰਡ ਦੀ ਪੰਚਾਇਤ ਨੇ ਇਕ ਸਮਾਗਮ ਕਰਵਾਇਆ, ਜਿਸ ਵਿੱਚ ਸਰਪੰਚ...
Advertisement
ਅਮਲੋਹ ਸਬ ਡਵੀਜਨ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੀ ਹੋਣਹਾਰ ਖਿਡਾਰਨ ਮਨਪ੍ਰੀਤ ਕੌਰ ਨੇ ਰੋਸ਼ਨਾਬਾਦ ਉੱਤਰਾਖੰਡ ਵਿੱਚ ਹੋਈ 18ਵੀਂ ਗ੍ਰੈਪਲਿੰਗ ਚੈਂਪੀਅਨਸ਼ਿਪ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਪਿੰਡ ਦੀ ਪੰਚਾਇਤ ਨੇ ਇਕ ਸਮਾਗਮ ਕਰਵਾਇਆ, ਜਿਸ ਵਿੱਚ ਸਰਪੰਚ ਲਖਬੀਰ ਕੌਰ ਘੁਮਾਣ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਨੇ ਮਨਪ੍ਰੀਤ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਮਨਪ੍ਰੀਤ ਦੇ ਪਿਤਾ ਲਖਬੀਰ ਦਾਸ, ਮਾਤਾ ਪਿੰਕੀ ਰਾਣੀ, ਅਮਰਜੀਤ ਦਾਸ, ਬਲਵੀਰ ਕੌਰ, ਆਰਤੀ, ਜਤਿਨ ਬਾਵਾ, ਕਰਮਜੀਤ ਕੌਰ ਸ਼ੇਰਗਿੱਲ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਕੌਰ, ਰਣਜੀਤ ਕੌਰ, ਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਹਾਜ਼ਰ ਸਨ।
Advertisement
Advertisement
