ਰਾਜਪਾਲ ਵੱਲੋਂ ਆਰਸੀ ਸੋਬਤੀ ਦੀਆਂ ਕਿਤਾਬਾਂ ਰਿਲੀਜ਼
ਦੇਸ਼ ਦੇ ਪ੍ਰਸਿੱਧ ਵਿਗਿਆਨੀ ਤੇ ਸਿੱਖਿਆ ਸ਼ਾਸਤਰੀ ਪਦਮਸ੍ਰੀ ਪ੍ਰੋ. ਆਰਸੀ ਸੋਬਤੀ ਦੀਆਂ ਦੋ ਮਹੱਤਵਪੂਰਨ ਪੁਸਤਕਾਂ ‘ਰੋਲ ਆਫ ਸਾਇੰਸ ਐਂਡ ਟੈਕਨਾਲੋਜੀ-ਇਨ-ਸਸਟੇਨੇਬਲ ਡਿਵੈਲਪਮੈਂਟ (ਦੋ ਖੰਡ)’ ਅਤੇ ‘ਮੌਲੀਕਿਊਲਰ ਮੈਡੀਸਿਨ ਫਾਰ ਪ੍ਰਿਸੀਜ਼ਨ ਥੈਰੇਪੀ (ਦੋ ਖੰਡ)’ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਇੱਥੇ ਰਾਜ ਭਵਨ ਵਿੱਚ ਰਿਲੀਜ਼ ਕੀਤੀਆਂ ਗਈਆਂ।
ਇਹ ਸਮਾਗਮ ਨਾ ਸਿਰਫ਼ ਸਿੱਖਿਆ ਅਤੇ ਖੋਜ ਦੀ ਦੁਨੀਆ ਲਈ ਮਹੱਤਵਪੂਰਨ ਸੀ, ਸਗੋਂ ਵਿਸ਼ਵ ਪੱਧਰ ’ਤੇ ਭਾਰਤੀ ਵਿਗਿਆਨ, ਤਕਨਾਲੋਜੀ ਅਤੇ ਡਾਕਟਰੀ ਖੋਜ ਨੂੰ ਇੱਕ ਨਵੀਂ ਪਛਾਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਵੀ ਮੰਨਿਆ ਜਾਂਦਾ ਹੈ।
ਪਹਿਲੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਸੋਬਤੀ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਇਸ ਪੁਸਤਕ ਵਿੱਚ ਟਿਕਾਊ ਵਿਕਾਸ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਭੂਮਿਕਾ ’ਤੇ ਡੂੰਘੇ ਵਿਚਾਰ ਪੇਸ਼ ਕੀਤੇ ਹਨ ਅਤੇ ਦੱਸਿਆ ਹੈ ਕਿ ਆਧੁਨਿਕ ਖੋਜ ਅਤੇ ਨਵੀਨਤਾ ਭਵਿੱਖ ਦੀਆਂ ਨੀਤੀਆਂ ਦਾ ਆਧਾਰ ਕਿਵੇਂ ਬਣ ਸਕਦੀ ਹੈ।
ਦੂਸਰੀ ਪੁਸਤਕ ਅਣੂ ਦਵਾਈ ਅਤੇ ਵਿਅਕਤੀਗਤ ਦਵਾਈ ਵਿੱਚ ਨਵੀਨਤਮ ਪ੍ਰਯੋਗਾਂ ਅਤੇ ਖੋਜ ਪ੍ਰਾਪਤੀਆਂ ਦਾ ਵਿਸਤ੍ਰਿਤ ਵਰਣਨ ਦਿੰਦਾ ਹੈ।
ਇਸ ਮੌਕੇ ਡਾ. ਸੋਬਤੀ ਅਤੇ ਉਨ੍ਹਾਂ ਦੀ ਪਤਨੀ ਡਾ. ਵਿਪਿਨ ਸੋਬਤੀ ਜੋ ਕਿ ਇੱਕ ਪ੍ਰਸਿੱਧ ਮਨੋਵਿਗਿਆਨੀ ਹਨ, ਨੇ ਰਾਜਪਾਲ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਮੌਲਿਕ ਭਾਸ਼ਣਾਂ ਦੀ ਇੱਕ ਕਿਤਾਬ ਅਤੇ ਕੋਵਿਡ-19 ਦੇ ਪ੍ਰਭਾਵ ਨਾਲ ਸਬੰਧਿਤ ਦੋ ਹੋਰ ਕਿਤਾਬਾਂ ਵੀ ਭੇਟ ਕੀਤੀਆਂ। ਰਾਜਪਾਲ ਕਟਾਰੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਕਿਤਾਬਾਂ ਸਿੱਖਿਆ, ਸਮਾਜਿਕ ਵਿਗਿਆਨ ਅਤੇ ਸਿਹਤ ਨੀਤੀ ਵਿੱਚ ਜਾਗਰੂਕਤਾ ਫੈਲਾਉਣ ਅਤੇ ਨਵੇਂ ਵਿਚਾਰਾਂ ਨੂੰ ਜਨਮ ਦੇਣ ਵਿੱਚ ਮੱਦਦਗਾਰ ਸਾਬਤ ਹੁੰਦੀਆਂ ਹਨ।
ਡਾ. ਸੋਬਤੀ ਨੇ ਕਿਹਾ ‘ਇਹ ਕਿਤਾਬਾਂ ਨਾ ਸਿਰਫ਼ ਸਿੱਖਿਆ ਅਤੇ ਖੋਜ ਲਈ ਸਗੋਂ ਨੀਤੀ ਨਿਰਮਾਣ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ਵਿੱਚ ਵੀ ਮਾਰਗਦਰਸ਼ਕ ਸਾਬਤ ਹੋਣਗੀਆਂ। ਵਿਸ਼ਵਵਿਆਪੀ ਭਾਈਵਾਲਾਂ ਨਾਲ ਕੀਤੇ ਗਏ ਖੋਜ ਯਤਨ ਭਾਰਤੀ ਡਾਕਟਰੀ ਅਤੇ ਵਿਗਿਆਨ ਖੋਜ ਨੂੰ ਹੋਰ ਮਜ਼ਬੂਤ ਕਰਨਗੇ।’