ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਬ-ਤਹਿਸੀਲ ਇਮਾਰਤ ਦੀ ਉਸਾਰੀ ਜਲਦੀ ਸ਼ੁਰੂ ਕਰਵਾਏ ਸਰਕਾਰ: ਕੰਗ

ਮਾਜਰੀ ਬਲਾਕ ਵਿੱਚ ਪਤਵੰਤਿਆਂ ਨਾਲ ਮੀਟਿੰਗ
ਜਗਮੋਹਨ ਸਿੰਘ ਕੰਗ ਨੂੰ ਸਮੱਸਿਆਵਾਂ ਦੱਸਦੇ ਹੋਏ ਪਤਵੰਤੇ।
Advertisement

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਲਕੇ ਵਿੱਚ ਠੱਪ ਪਏ ਵਿਕਾਸ ਦੇ ਕੰਮਾਂ ਸਬੰਧੀ ਬਲਾਕ ਮਾਜਰੀ ਵਿੱਚ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਕੰਗ ਨੇ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਜਾਰੀ ਨਾ ਕਰਨ ਅਤੇ ਮਾਜਰੀ ਸਬ-ਤਹਿਸੀਲ ਦੀ ਇਮਾਰਤ ਦਾ ਕੰਮ ਸ਼ੁਰੂ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ।

ਮੀਟਿੰਗ ਦੌਰਾਨ ਰਣਧੀਰ ਸਿੰਘ ਸਿਆਲਬਾ, ਰਵਿੰਦਰ ਸਿੰਘ ਮਾਜਰੀ ਆਦਿ ਨੇ ਸ੍ਰੀ ਕੰਗ ਨੂੰ ਜਾਣੂ ਕਰਵਾਇਆ ਕਿ ਜਦੋਂ ਤੋਂ ਨਵੀਂਆਂ ਪੰਚਾਇਤਾਂ ਦੀ ਚੋਣ ਹੋਈ ਹੈ, ਉਦੋਂ ਤੋਂ ਹੁਣ ਤੱਕ ਪੰਚਾਇਤਾਂ ਨੂੰ ਵਿਕਾਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਪਿੰਡਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

Advertisement

ਇਸੇ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਮਾਲ ਮੰਤਰੀ ਹੁੰਦਿਆਂ ਮਾਜਰੀ ਵਿਖੇ ਸਬ ਤਹਿਸੀਲ ਬਣਾਈ ਸੀ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਸਬ ਤਹਿਸੀਲ ਦੀ ਇਮਾਰਤ ਲਈ ਫੰਡ ਵੀ ਜਾਰੀ ਕਰਵਾਇਆ ਸੀ। ਸ੍ਰੀ ਕੰਗ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਸਬ ਤਹਿਸੀਲ ਮਾਜਰੀ ਦੀ ਇਮਾਰਤ ਦਾ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ।

ਇਸ ਮੌਕੇ ਰਾਣਾ ਰਣਧੀਰ ਸਿੰਘ ਸਿਆਲਬਾ, ਰਾਣਾ ਰਵਿੰਦਰ ਸਿੰਘ ਮਾਜਰੀ, ਹਰਜਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Advertisement