ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਲਿਆਂ ਦੀ ਕਾਲਾਬਾਜ਼ਾਰੀ ਦੀ ਜਾਂਚ ਕਰਵਾਏ ਸਰਕਾਰ: ਸੰਦੋਆ

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਿਜੀਲੈਂਸ ਜਾਂਚ ਦੀ ਮੰਗ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਸਿੰਘ ਸੰਦੋਆ ਤੇ ਉਨ੍ਹਾਂ ਦੇ ਸਾਥੀ।
Advertisement

ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਨੂਰਪੁਰਬੇਦੀ ਇਲਾਕੇ ਵਿੱਚ ਕੇਲਿਆਂ ’ਤੇ ਵਸੂਲੇ ਜਾ ਰਹੇ ਕਥਿਤ ਗ਼ੈਰਕਾਨੂੰਨੀ ਕਮਿਸ਼ਨ ਦੀ ਵਿਜੀਲੈਂਸ ਵਿਭਾਗ ਰਾਹੀਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੱਥੇ ਪ੍ਰੈੱਸ ਕਲੱਬ ਵਿੱਚ ਗੱਲਬਾਤ ਕਰਦਿਆਂ ਸ੍ਰੀ ਸੰਦੋਆ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਨੂਰਪੁਰ ਬੇਦੀ ਇਲਾਕੇ ਅੰਦਰ ਕੁੱਝ ਰਸੂਖਵਾਨਾਂ ਵੱਲੋਂ ਕਥਿਤ ਰਾਜਨੀਤਕ ਦਬਾਅ ਰਾਹੀਂ ਡੇਢ ਰੁਪਏ ਪ੍ਰਤੀ ਕੇਲੇ ਦੇ ਹਿਸਾਬ ਨਾਲ ਕਮਿਸ਼ਨ ਵਸੂਲਿਆ ਜਾ ਰਿਹਾ ਹੈ। ਇਸ ਕਾਰਨ ਨੂਰਪੁਰ ਬੇਦੀ, ਝੱਜ ਚੌਕ ਤੇ ਬੈਂਸ ਆਦਿ ਦੇ ਬਾਜ਼ਾਰਾਂ ਵਿੱਚ ਕੇਲੇ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਨਾਲੋਂ ਕਰੀਬ 20 ਰੁਪਏ ਪ੍ਰਤੀ ਦਰਜਨ ਦੇ ਹਿਸਾਬ ਨਾਲ ਵੱਧ ਰੇਟ ’ਤੇ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦਾ ਇੱਕ ਸਾਬਕਾ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Advertisement

Advertisement