ਨਸ਼ਾ ਖਤਮ ਕਰਨ ਲਈ ਸਰਕਾਰ ਵਚਨਬੱਧ: ਗੈਰੀ ਬੜਿੰਗ
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਦੇ ਵਾਰਡ ਨੰਬਰ 10 ਵਿੱਚ ਮਹੱਲਾ ਨਿਵਾਸੀਆਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਵਿੱਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਮੁਕੰਮਲ ਨਸ਼ਾ ਮੁਕਤ ਕਰਨ ਦਾ ਬੀੜਾ...
Advertisement
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਦੇ ਵਾਰਡ ਨੰਬਰ 10 ਵਿੱਚ ਮਹੱਲਾ ਨਿਵਾਸੀਆਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਵਿੱਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਮੁਕੰਮਲ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਮੁਫ਼ਤ ਇਲਾਜ ਕਰਵਾਉਣ ਉਪਰੰਤ ਸਵੈ-ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮੁਹੱਲਾ ਵਾਸੀਆਂ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਮਨੀ ਬੜਿੰਗ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਲਵਪ੍ਰੀਤ ਸਿੰਘ, ਮੋਨੀ ਪੰਡਤ, ਸੁਸ਼ੀਲ ਪੰਡਤ, ਸੰਜੇ ਗਰਗ, ਅਜੇ ਗਰਗ, ਖੁਸ਼ਪ੍ਰੀਤ ਸਿੰਘ, ਅਭਿਸ਼ੇਕ ਵਰਮਾ, ਹੈਪੀ ਠੇਕੇਦਾਰ, ਦਿਨੇਸ਼ ਗੋਇਲ, ਆਸ਼ੂ ਜਿੰਦਲ, ਪਰਵੀਨ ਸਿੰਘ, ਸ਼ਾਮ ਲਾਲ ਗਰਗ, ਦਿਨੇਸ਼ ਗਰਗ, ਦਰਸ਼ਨ ਗਰਗ, ਭੂਵੇਸ਼ ਬੰਸਲ, ਅਸ਼ੋਕ ਮੋਦੀ, ਸੁਨੀਲ ਗੋਇਲ, ਗੋਪਾਲ ਕ੍ਰਿਸ਼ਨ ਗਰਗ, ਦਰਸ਼ਨ ਟੀਵਾਨਾ, ਰਾਮ ਸਰੂਪ ਗਰਗ, ਸੁਸ਼ੀਲ ਗਰਗ, ਵੀਪਨ ਸ਼ਰਮਾ, ਕਾਲਾ ਅਵਿਨਾਸ਼ ਪੂਰੀ, ਪਰਮੇਸ਼ ਰਾਣੀ, ਪ੍ਰਕਾਸ਼ ਦੇਵੀ, ਨੀਲਮ ਰਾਣੀ, ਪ੍ਰਿਅੰਕਾ ਗਰਗ, ਯਸੀਕਾ ਗਰਗ, ਰਿਤੂ ਵਰਮਾ, ਰਿਤੂ ਗੋਇਲ, ਰਿਤੂ ਗਰਗ, ਮੀਨੂ, ਜੋਤੀ, ਕਨਿਸ਼ਕਾ, ਰਾਘਵ ਗਰਗ, ਹਿਮਾਗ ਕੁਮਾਰ ਅਤੇ ਮਿਨਲ ਕੁਮਾਰ ਮੌਜੂਦ ਸਨ।
Advertisement
Advertisement