ਇੰਡਿਅਨ ਸਾਈਕਾਇਟ੍ਰਿਕ ਸੁਸਾਇਟੀ ਵੱਲੋਂ ਗੋਲਡਨ ਜੁਬਲੀ ਕਾਨਫਰੰਸ
ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਦੇ ਮਾਨਸਿਕ ਰੋਗ ਵਿਭਾਗ ਨੇ ਇੰਡਿਅਨ ਸਾਈਕਾਇਟ੍ਰਿਕ ਸੁਸਾਇਟੀ ਨਾਰਥ ਜੋਨ ਦਾ ਗੋਲਡਨ ਜੁਬਲੀ ਸਾਲਾਨਾ ਕਾਨਫਰੰਸ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਸਵਿਤਾ ਮਲਹੋਤਰਾ ਪ੍ਰੈਜ਼ੀਡੈਂਟ ਇੰਡਿਅਨ ਸਾਈਕਾਇਟ੍ਰਿਕ ਸੁਸਾਇਟੀ ਨੇ ਸ਼ਿਰਕਤ ਕੀਤੀ, ਜਦਕਿ ਜੀਐੱਮਸੀਐੱਚ ਚੰਡੀਗੜ੍ਹ ਦੇ...
Advertisement
ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਦੇ ਮਾਨਸਿਕ ਰੋਗ ਵਿਭਾਗ ਨੇ ਇੰਡਿਅਨ ਸਾਈਕਾਇਟ੍ਰਿਕ ਸੁਸਾਇਟੀ ਨਾਰਥ ਜੋਨ ਦਾ ਗੋਲਡਨ ਜੁਬਲੀ ਸਾਲਾਨਾ ਕਾਨਫਰੰਸ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਸਵਿਤਾ ਮਲਹੋਤਰਾ ਪ੍ਰੈਜ਼ੀਡੈਂਟ ਇੰਡਿਅਨ ਸਾਈਕਾਇਟ੍ਰਿਕ ਸੁਸਾਇਟੀ ਨੇ ਸ਼ਿਰਕਤ ਕੀਤੀ, ਜਦਕਿ ਜੀਐੱਮਸੀਐੱਚ ਚੰਡੀਗੜ੍ਹ ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋ. ਜੀਪੀ ਥਾਮੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ‘ਗੰਭੀਰ ਮਾਨਸਿਕ ਰੋਗ: ਮਨੋਚਿਕਿਤਸਕੀ ਦਵਾਈਆਂ ਤੋਂ ਪਰੇ ਸੋਚ’ ਵਿਸ਼ੇ ’ਤੇ ਦੋ ਦਿਨਾਂ ਕਾਨਫਰੰਸ ਦਾ ਉਦੇਸ਼ ਮਾਨਸਿਕ ਰੋਗਾਂ ਪ੍ਰਤੀ ਇਕ ਵਿਸ਼ਾਲ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਮਨੋਰੋਗ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement