ਸੋਨ ਤਗ਼ਮਾ ਜੇਤੂ ਨੇਮਤ ਕੌਰ ਦਾ ਸਨਮਾਨ
ਪੈਰਾ-ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ ਨੇਮਤ ਕੌਰ ਦਾ ਭਾਜਪਾ ਆਗੂ ਸੰਜੈ ਟੰਡਨ, ਡਾਇਰੈਕਟਰ ਸਪੋਰਟਸ ਸੌਰਵ ਅਰੋੜਾ, ਜੁਆਇੰਟ ਡਾਇਰੈਕਟਰ ਸਪੋਰਟਸ ਮਹਿੰਦਰ ਸਿੰਘ ਵੱਲੋਂ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਵਿੱਚ ਸਨਮਾਨ ਕੀਤਾ ਗਿਆ। ਸ੍ਰੀ ਟੰਡਨ ਨੇ ਕਿਹਾ ਕਿ ਗੌਰਮਿੰਟ ਪੋਲੀਟੈਕਨਿਕ ਫਾਰ ਵਿਮੈਨ ਸੈਕਟਰ-10...
Advertisement
ਪੈਰਾ-ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ ਨੇਮਤ ਕੌਰ ਦਾ ਭਾਜਪਾ ਆਗੂ ਸੰਜੈ ਟੰਡਨ, ਡਾਇਰੈਕਟਰ ਸਪੋਰਟਸ ਸੌਰਵ ਅਰੋੜਾ, ਜੁਆਇੰਟ ਡਾਇਰੈਕਟਰ ਸਪੋਰਟਸ ਮਹਿੰਦਰ ਸਿੰਘ ਵੱਲੋਂ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਵਿੱਚ ਸਨਮਾਨ ਕੀਤਾ ਗਿਆ। ਸ੍ਰੀ ਟੰਡਨ ਨੇ ਕਿਹਾ ਕਿ ਗੌਰਮਿੰਟ ਪੋਲੀਟੈਕਨਿਕ ਫਾਰ ਵਿਮੈਨ ਸੈਕਟਰ-10 ਦੀ ਵਿਦਿਆਰਥਣ ਨੇਮਤ ਕੌਰ ਨੇ ਮਲੇਸ਼ੀਆ ਵਿੱਚ ਹੋਈ ਏਸ਼ੀਅਨ ਜੂਨੀਅਰ ਕੈਡੇਟ ਅਤੇ ਪੈਰਾ-ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਨੇਮਤ ਕੌਰ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਦੀ ਜਿੱਤ ਨੇ ਕਾਲਜ ਦਾ ਵੀ ਮਾਣ ਵਧਾਇਆ ਹੈ। ਇਸ ਮੌਕੇ ਸੀਟੀਯੂ ਤੋਂ ਜਸਵੰਤ ਸਿੰਘ ਜੱਸਾ ਤੇ ਸਤਿੰਦਰ ਸਿੰਘ ਵੀ ਹਾਜ਼ਰ ਸਨ।
Advertisement
Advertisement