ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਨੌਲੀ ਜ਼ੋਨ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਇੱਥੋਂ ਨੇੜਲੇ ਪਿੰਡ ਘਨੌਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਚੱਲ ਰਹੀਆਂ ਘਨੌਲੀ ਜ਼ੋਨ ਦੀਆਂ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਜ਼ੋਨਲ ਪ੍ਰਧਾਨ ਰਮੇਸ਼ ਸਿੰਘ ਦੀ ਦੇਖ-ਰੇਖ ਅਧੀਨ ਅੱਜ ਆਖ਼ਰੀ ਦਿਨ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅੰਡਰ-14...
ਖਿਡਾਰੀਆਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਪ੍ਰਬੰਧਕ।
Advertisement

ਇੱਥੋਂ ਨੇੜਲੇ ਪਿੰਡ ਘਨੌਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਚੱਲ ਰਹੀਆਂ ਘਨੌਲੀ ਜ਼ੋਨ ਦੀਆਂ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਜ਼ੋਨਲ ਪ੍ਰਧਾਨ ਰਮੇਸ਼ ਸਿੰਘ ਦੀ ਦੇਖ-ਰੇਖ ਅਧੀਨ ਅੱਜ ਆਖ਼ਰੀ ਦਿਨ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅੰਡਰ-14 (ਲੜਕੀਆਂ) ਦੇ ਮੁਕਾਬਲਿਆਂ ਦੌਰਾਨ ਸ੍ਰੀ ਗੁਰੂ ਰਾਮਰਾਏ ਪਬਲਿਕ ਸਕੂਲ ਘਨੌਲਾ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਕਟਲੀ ਦੀਆਂ ਖਿਡਾਰਨਾਂ ਨੇ ਦੂਜਾ ਸਥਾਨ ਤੇ ਸਰਕਾਰੀ ਹਾਈ ਸਕੂਲ ਘਨੌਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17( ਲੜਕੀਆਂ )ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਮਲਕਪੁਰ ਨੇ ਪਹਿਲਾ, ਸ੍ਰੀ ਗੁਰੂ ਨਾਨਕ ਮਾਡਲ ਸਕੂਲ ਲੋਦੀ ਮਾਜਰਾ ਨੇ ਦੂਜਾ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਘਨੌਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਦੌਰਾਨ ਅੰਡਰ-14 ਉਮਰ ਵਰਗ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਘਨੌਲਾ ਦੀ ਟੀਮ ਪਹਿਲੇ, ਸਰਕਾਰੀ ਹਾਈ ਸਮਾਰਟ ਸਕੂਲ ਚੱਕ ਕਰਮਾਂ ਦੀ ਟੀਮ ਦੂਜੇ ਤੇ ਸ੍ਰੀ ਗੁਰੂ ਰਾਮਰਾਏ ਪਬਲਿਕ ਸਕੂਲ ਘਨੌਲਾ ਦੀ ਟੀਮ ਤੀਜੇ ਸਥਾਨ ਤੇ ਰਹੀ। ਅੰਡਰ-17 ਵਿੱਚ ਸਰਕਾਰੀ ਹਾਈ ਸਮਾਲ ਸਕੂਲ ਮਲਕਪੁਰ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸੰਭਾਲ ਸਕੂਲ ਚਕ ਕਰਮਾਂ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਘਾਨੌਲਾ ਦੀ ਟੀਮ ਤੀਜੇ ਸਥਾਨ ਤੇ ਰਹੀ। ਇਸ ਮੌਕੇ ਜ਼ੋਨ ਸਕੱਤਰ ਸਰਬਜੀਤ ਕੌਰ ਮਲਿਕਪੁਰ, ਵਿੱਤ ਸਕੱਤਰ ਸਰਬਜੀਤ ਕੌਰ ਲੋਦੀ ਮਾਜਰਾ’ ਦਵਿੰਦਰ ਸਿੰਘ, ਪੱਲਵੀ ਮੈਹਨ, ਸੰਦੀਪ ਸਿੰਘ, ਨਵਦੀਪ ਕੌਰ, ਜਸਪ੍ਰੀਤ ਕੌਰ, ਪ੍ਰੋਮਿਲਾ ਸ਼ਰਮਾ, ਗੁਰਿੰਦਰ ਕੌਰ, ਬਰਿੰਦਰ ਸਿੰਘ, ਅਮਰਜੀਤ ਸਿੰਘ’ ਹਰਦੀਪ ਸਿੰਘ, ਨਵ ਕਿਰਨਪ੍ਰੀਤ ਸਿੰਘ, ਭਾਸਕਰ ਅਨੰਦ, ਕੁਲਜੀਤ ਸਿੰਘ, ਸੀਮਾ ਰਾਣੀ, ਗੁਰਪ੍ਰੀਤ ਕੌਰ ਅਤੇ ਨਵਕਿਰਨ ਸਿੰਘ ਆਦਿ ਹਾਜ਼ਰ ਸਨ।

Advertisement
Advertisement