ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

10 ਕਿਲੋਵਾਟ ਦਾ ਨਵਾਂ ਰਿਹਾਇਸ਼ੀ ਕੁਨੈਕਸ਼ਨ ਲੈਣਾ ਹੋਇਆ ਸੌਖਾ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੁਲਾਈ ਚੰਡੀਗੜ੍ਹ ਵਿੱਚ 10 ਕਿਲੋਵਾਟ ਤੱਕ ਦਾ ਨਵਾਂ ਰਿਹਾਇਸ਼ੀ ਕੁਨੈਰਸ਼ਨ ਲੈਣਾ ਆਸਾਨ ਹੋ ਗਿਆ ਹੈ। ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀਪੀਡੀਐਲ) ਨੇ 10 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਤੋਂ ਟੈਸਟ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਜੁਲਾਈ

Advertisement

ਚੰਡੀਗੜ੍ਹ ਵਿੱਚ 10 ਕਿਲੋਵਾਟ ਤੱਕ ਦਾ ਨਵਾਂ ਰਿਹਾਇਸ਼ੀ ਕੁਨੈਰਸ਼ਨ ਲੈਣਾ ਆਸਾਨ ਹੋ ਗਿਆ ਹੈ। ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀਪੀਡੀਐਲ) ਨੇ 10 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਤੋਂ ਟੈਸਟ ਰਿਪੋਰਟ ਜਮ੍ਹਾਂ ਕਰਨ ਦੀ ਲਾਜ਼ਮੀ ਲੋੜ ਨੂੰ ਮੁਆਫ਼ ਕਰ ਦਿੱਤਾ ਹੈ। ਪਹਿਲਾਂ ਬਿਨੈਕਾਰਾਂ ਨੂੰ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦਿੰਦੇ ਸਮੇਂ ਇੱਕ ਬਿਜਲੀ ਠੇਕੇਦਾਰ ਦੀ ਟੈਸਟ ਰਿਪੋਰਟ ਪੇਸ਼ ਕਰਨੀ ਪੈਂਦੀ ਸੀ। ਹੁਣ, ਉਹ ਸਿਰਫ਼ ਇੱਕ ਸਵੈ-ਉਦੇਸ਼ ਜਮ੍ਹਾਂ ਕਰਾ ਸਕਦੇ ਹਨ ਜਿਸ ਵਿੱਚ ਐਪਲੀਕੇਸ਼ਨ ਅਤੇ ਐਗਰੀਮੈਂਟ (ਏ ਐਂਡ ਏ) ਫਾਰਮ ਨਾਲ ਜੁੜਿਆ ਇੱਕ ਸਵੈ-ਮੁਲਾਂਕਣ ਲੋਡ ਘੋਸ਼ਣਾ ਪੱਤਰ ਸ਼ਾਮਲ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਖਪਤਕਾਰ ਲਾਇਸੈਂਸਸ਼ੁਦਾ ਬਿਜਲੀ ਠੇਕੇਦਾਰ ਤੋਂ ਟੈਸਟ ਰਿਪੋਰਟ ਜਮ੍ਹਾਂ ਕਰਨਾ ਚੁਣਦਾ ਹੈ ਤਾਂ ਸੀਪੀਡੀਐੱਲ ਇਸ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ। ਇਸ ਨਾਲ ਲੋਕਾਂ ਦੀ ਬਿਜਲੀ ਠੇਕੇਦਾਰਾਂ ਤੋਂ ਟੈਸਟ ਕਰਵਾਉਣ ਦੀ ਖੇਚਲ ਖਤਮ ਹੋਵੇਗੀ।

Advertisement