ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦਾ ਜਰਨਲ ਇਜਲਾਸ 28 ਨੂੰ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਵੱਲੋਂ ਟਰੱਸਟ ਦੇ ਸੋਧੇ ਗਏ ਸੰਵਿਧਾਨ ਨੂੰ ਲਾਗੂ ਕਰਨ ਲਈ ਚੇਅਰਮੈਨ ਟਰੱਸਟ ਨਿਰਮਲ ਸਿੰਘ ਐਸ ਐਸ ਵੱਲੋਂ ਜਰਨਲ ਇਜਲਾਸ 28 ਸਤੰਬਰ ਨੂੰ ਸਵੇਰੇ 11 ਵਜੇ ਸੱਦਿਆ ਗਿਆ ਹੈ। ਟਰੱਸਟ ਦੀ...
Advertisement
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਵੱਲੋਂ ਟਰੱਸਟ ਦੇ ਸੋਧੇ ਗਏ ਸੰਵਿਧਾਨ ਨੂੰ ਲਾਗੂ ਕਰਨ ਲਈ ਚੇਅਰਮੈਨ ਟਰੱਸਟ ਨਿਰਮਲ ਸਿੰਘ ਐਸ ਐਸ ਵੱਲੋਂ ਜਰਨਲ ਇਜਲਾਸ 28 ਸਤੰਬਰ ਨੂੰ ਸਵੇਰੇ 11 ਵਜੇ ਸੱਦਿਆ ਗਿਆ ਹੈ। ਟਰੱਸਟ ਦੀ ਪ੍ਰਬੰਧਕੀ ਕਮੇਟੀ ਦੀ ਇਸ ਸਬੰਧੀ ਇਥੇ ਇਕ ਮੀਟਿੰਗ ਉਪਰੰਤ ਉਨ੍ਹਾਂ ਦੱਸਿਆ ਕਿ ਸੰਵਿਧਾਨ ਨੂੰ ਸੋਧਣ ਵਾਲੀ ਕਮੇਟੀ ਦੀਆਂ ਲਗਾਤਾਰ ਕਈ ਮੀਟਿੰਗਾਂ ਹੋ ਚੁੱਕੀਆਂ ਜਿਸ ਵਿੱਚ ਸਮਾਜ ਦੇ ਵੱਖ-ਵੱਖ ਕਿੱਤਿਆ ਨਾਲ ਜੁੜੇ ਵਿਦਿਵਾਨਾਂ ਦੇ ਵਿਚਾਰ ਲਏ ਗਏ ਹਨ ਜਦੋਂ ਕਿ ਟਰੱਸਟੀਆਂ ਨੇ ਵੀ ਪਹਿਲੇ ਸੰਵਿਧਾਨ ਨੂੰ ਸੋਧਣ ਦੀਆਂ ਤਜਵੀਜ਼ਾਂ ਰੱਖੀਆਂ ਸਨ। ਚੇਅਰਮੈਨ ਨੇ ਸਾਰੇ ਟਰੱਸਟੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਰਨਲ ਇਜਲਾਸ ਵਿੱਚ ਸ਼ਾਮਲ ਹੋਣ।
Advertisement
Advertisement