ਗਤਕਾ ਅਖਾੜੇ ਨੂੰ ਗਤਕਾ ਕਿੱਟ ਦਿੱਤੀ
ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਗਤਕਾ ਖਾਲਸਈ ਖੇਡ ਦੇ ਨਾਲ-ਨਾਲ ਆਤਮ ਰੱਖਿਆ ਦਾ ਵੀ ਪ੍ਰਤੀਕ ਹੈ ਅਤੇ ਹਰ ਬੱਚੇ ਨੂੰ ਗਤਕਾ ਸਿੱਖਣਾ ਸਮੇਂ ਦੀ ਲੋੜ ਹੈ। ਉਹ ਅੱਜ ਪਿੰਡ ਦੁਰਾਲੀ ਵਿੱਚ...
Advertisement
ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਗਤਕਾ ਖਾਲਸਈ ਖੇਡ ਦੇ ਨਾਲ-ਨਾਲ ਆਤਮ ਰੱਖਿਆ ਦਾ ਵੀ ਪ੍ਰਤੀਕ ਹੈ ਅਤੇ ਹਰ ਬੱਚੇ ਨੂੰ ਗਤਕਾ ਸਿੱਖਣਾ ਸਮੇਂ ਦੀ ਲੋੜ ਹੈ। ਉਹ ਅੱਜ ਪਿੰਡ ਦੁਰਾਲੀ ਵਿੱਚ ਭਾਈ ਗੁਰਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਗਤਕਾ ਦੀ ਮੁਫ਼ਤ ਸਿਖਲਾਈ ਦੇਣ ਲਈ ਚਲਾਏ ਜਾ ਰਹੇ ਗਤਕਾ ਅਖਾੜਾ ਨੂੰ ਗਤਕਾ ਕਿੱਟ ਪ੍ਰਦਾਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਗਤਕਾ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਰਹੀ ਹੈ।ਇਸ ਮੌਕੇ ਭਾਈ ਗੁਰਵਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਅਕਾਲੀ ਆਗੂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ।
Advertisement
Advertisement
