ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗਤਕਾ ਮੁਕਾਬਲਾ ਕਰਾਇਆ
ਬਨੂੜ, 11 ਜੂਨ
ਇੱਥੋਂ ਨੇੜਲੇ ਪਿੰਡ ਚੰਗੇਰਾ ਦੇ ਸੁਰਜੀਤ ਫ਼ਾਰਮ ਵਿੱਚ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਗਤਕਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਖੰਡ ਪਾਠ ਦੇ ਪਾਠਾਂ ਦੀ ਲੜੀ ਦੇ ਭੋਗ ਪਾਉਣ ਉਪਰੰਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗਿਆਨੀ ਸ਼ੇਰ ਸਿੰਘ ਬੁੱਢਾ ਦਲ, ਗਿਆਨੀ ਅਵਤਾਰ ਸਿੰਘ ਪਟਿਆਲੇ ਵਾਲੇ, ਬਾਬਾ ਹਰਬੰਸ ਸਿੰਘ ਅਤੇ ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ ਨੇ ਹਾਜ਼ਰੀ ਭਰੀ।
ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਗਿਆ ਅਤੇ ਇਸ ਮਹੱਲੇ ਦੌਰਾਨ ਸ਼ਾਸਤਰਾਂ ਦੇ ਜੌਹਰ ਵਿਖਾਏ ਗਏ। ਇਸ ਮੌਕੇ ਪਹਿਲਾ ਵਿਰਸਾ ਸੰਭਾਲ ਗਤਕਾ ਮੁਕਾਬਲਾ ਕੱਪ ਬਾਬਾ ਸੁਰਜੀਤ ਸਿੰਘ ਅਤੇ ਰੋਬਿਨ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ ’ਤੇ ਨਿਰਵੈਰ ਖਾਲਸਾ ਗਤਕਾ ਗਰੁੱਪ ਰਾਜਪੁਰਾ ਤੋਂ ਉਸਤਾਦ ਪਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਗਤਕਾ ਮੁਕਾਬਲੇ ਕਰਾਏ ਗਏ।
ਨਿਰਵੈਰ ਟੀਮ ਬਾਡਿਆ ਬੱਸੀ ਦੀ ਗਤਕਾ ਖਿਡਾਰਨ ਬ੍ਰਮਜੋਤ ਕੋਰ ਨੇ ਫਰੀ ਸੋਟੀ ਫਾਈਟ ਵਿੱਚ ਤਿੰਨ ਫਲਾਇਟਾਂ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਬਾਬਾ ਸਰਜੀਤ ਸਿੰਘ ਚੰਗੇਰਾ ਵਾਲਿਆਂ ਨੇ ਮੈਡਲ, ਵੱਡੀ ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਆ।