ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਗਤਕਾ ਮੁਕਾਬਲੇ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਏ। ਕਨਵੀਨਰ ਪ੍ਰਿੰਸੀਪਲ ਕੁਲਵਿੰਦਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਅਤੇ ਕੋ ਕਨਵੀਨਰ ਜਸਪ੍ਰੀਤ ਸਿੰਘ ਲੌਦੀਮਾਜਰਾ ਨੇ ਦੱਸਿਆ ਕਿ ਅੰਡਰ 14 ਸਾਲ ਵਰਗ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਸਰਕਾਰੀ ਸਕੂਲ ਭਰਤਗੜ੍ਹ , ਸਿੰਗਲ ਸੋਟੀ ਟੀਮ ਵਿੱਚ ਜੀਨੀਅਸ ਇੰਟਰਨੈਸ਼ਨਲ ਸਕੂਲ ਸੋਲਖੀਆਂ ,ਫਰੀ ਸੋਟੀ ਵਿਅਕਤੀਗਤ ਵਿੱਚ ਸਰਕਾਰੀ ਸਕੂਲ ਢੰਗਰਾਲੀ ,ਫਰੀ ਸੋਟੀ ਟੀਮ ਵਿੱਚ ਸਰਕਾਰੀ ਸਕੂਲ ਢੰਗਰਾਲੀ ਨੇ ਪਹਿਲਾ ਸਥਾਨ, ਗੁਰੂ ਨਾਨਕ ਮਾਡਲ ਸੀ: ਸੈ: ਸਕੂਲ ਲੋਦੀ ਮਾਜਰਾ ਦੀ ਟੀਮ ਪਹਿਲੇ ਨੰਬਰ ਤੇ ਰਹੀ।
ਅੰਡਰ 17 ਸਾਲ ਵਰਗ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਖਾਲਸਾ ਸਕੂਲ ਰੂਪਨਗਰ , ਸਿੰਗਲ ਸੋਟੀ ਟੀਮ ਵਿੱਚ ਖਾਲਸਾ ਸਕੂਲ ਰੂਪਨਗਰ ,ਫਰੀ ਸੋਟੀ ਵਿਅਕਤੀਗਤ ਵਿੱਚ ਗੁਰੂ ਨਾਨਕ ਮਾਡਲ ਸਰਕਾਰੀ ਸਕੂਲ ਲੋਦੀ ਮਾਜਰਾ, ਫਰੀ ਸੋਟੀ ਟੀਮ ਵਿੱਚ ਗੁਰੂ ਨਾਨਕ ਮਾ. ਸਕੂਲ ਲੋਦੀ ਮਾਜਰਾ ਦੀ ਟੀਮ ਪਹਿਲੇ ਨੰਬਰ ਤੇ ਰਹੀ। ਅੰਡਰ 19 ਵਰਗ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਸਰਕਾਰੀ ਢੰਗਰਾਲੀ ,ਸਿੰਗਲ ਸੋਟੀ ਟੀਮ ਵਿੱਚ ਜੀਨੀਅਸ ਇੰਟਰਨੈਸ਼ਨਲ ਸਕੂਲ ਸੋਲਖੀਆ ,ਫਰੀ ਸੋਟੀ ਟੀਮ ਅਤੇ ਵਿਅਕਤੀਗਤ ਵਿੱਚ ਖਾਲਸਾ ਸਕੂਲ ਰੂਪਨਗਰ, ਅੰਡਰ 17 ਵਿੱਚ ਸਕੂਲ ਆਫ ਐਮੀਨੈਂਸ ਮੋਰਿੰਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਜਗਮੋਹਨ ਸਿੰਘ