ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ
ਪੱਤਰ ਪ੍ਰੇਰਕ ਅੰਬਾਲਾ, 25 ਜੂਨ ਅੰਬਾਲਾ ਪੁਲੀਸ ਵੱਲੋਂ ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ 7.55 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਰਜਤ ਵਾਸੀ ਗੋਬਿੰਦ ਨਗਰ, ਅੰਬਾਲਾ ਨੇ 23 ਮਈ...
Advertisement
ਪੱਤਰ ਪ੍ਰੇਰਕ
ਅੰਬਾਲਾ, 25 ਜੂਨ
Advertisement
ਅੰਬਾਲਾ ਪੁਲੀਸ ਵੱਲੋਂ ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ 7.55 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਰਜਤ ਵਾਸੀ ਗੋਬਿੰਦ ਨਗਰ, ਅੰਬਾਲਾ ਨੇ 23 ਮਈ ਨੂੰ ਥਾਣਾ ਸਾਈਬਰ ਸੈੱਲ ਅੰਬਾਲਾ ਵਿੱਚ ਦਰਖ਼ਾਸਤ ਦਿੱਤੀ ਸੀ ਕਿ 8 ਅਪਰੈਲ ਤੋਂ 12 ਮਈ ਤੱਕ ਕਿਸ਼ਤਾਂ ਰਾਹੀਂ ਉਸ ਨਾਲ 7.55 ਲੱਖ ਰੁਪਏ ਦੀ ਠੱਗੀ ਹੋਈ। ਇਸ ਦੇ ਚੱਲਦਿਆਂ 24 ਜੂਨ ਨੂੰ ਸਾਈਬਰ ਥਾਣੇ ਦੇ ਸਬ-ਇੰਸਪੈਕਟਰ ਬਲਵਾਨ ਸਿੰਘ ਅਤੇ ਟੀਮ ਨੇ ਤਕਨੀਕੀ ਢੰਗ ਨਾਲ ਕੰਮ ਕਰਦੇ ਹੋਏ ਆਨਲਾਈਨ ਟ੍ਰੇਡਿੰਗ ਰਾਹੀਂ ਲਾਭ ਦਿਵਾਉਣ ਦੇ ਝਾਂਸੇ ਵਿੱਚ 7.55 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਮੁਲਜ਼ਮ ਰਾਮ ਬਚਨ ਵਾਸੀ ਝਿੰਗੁਰ ਪੱਟੀ, ਗਾਜ਼ੀਪੁਰ (ਯੂਪੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 40 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਹੋਈ। ਪੁਲੀਸ ਅਨੁਸਾਰ 4.55 ਲੱਖ ਰੁਪਏ ਉਸ ਦੇ ਖਾਤੇ ਵਿੱਚ ਟਰਾਂਸਫਰ ਹੋਏ ਸਨ।
Advertisement