ਚੰਡੀਗੜ੍ਹ ਦੇ ਸੈਕਟਰ 29 ਵਿੱਚੋਂ ਚਾਰ ਜ਼ਿੰਦਾ ਕਾਰਤੂਸ ਮਿਲੇ
ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ
Advertisement
ਇਥੇ ਸੈਕਟਰ 29 ਸਥਿਤ ਕਲੋਨੀ ਵਿੱਚੋਂ ਚਾਰ ਜ਼ਿੰਦਾ ਕਾਰਤੂਸ ਮਿਲੇ ਹਨ। ਇਸ ਬਾਰੇ ਕਲੋਨੀ ਵਾਸੀਆਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਜ਼ਿੰਦਾ ਕਾਰਤੂਸ ਮਿਲਣ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੇ ਕਾਰਜਕਾਰੀ ਐਸ ਐਚ ਓ ਸਰੀਤਾ ਯਾਦਵ ਨੇ ਪੁਲੀਸ ਟੀਮ ਸਮੇਤ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਕਾਰ ਵਿੱਚ ਸਵਾਰ ਇੱਕ ਲੜਕਾ ਅਤੇ ਲੜਕੀ ਜਬਰਨ ਕਲੋਨੀ ਵਿੱਚ ਦਾਖਲ ਹੋ ਗਏ ਸੀ ਜਿਨ੍ਹਾਂ ਵੱਲੋਂ ਬਹੁਤ ਤੇਜ਼ ਰਫਤਾਰ ਨਾਲ ਗੱਡੀ ਚਲਾਈ ਜਾ ਰਹੀ ਸੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਕੋਲ ਇੱਕ ਪਿਸਤੌਲ ਵੀ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਕਾਰ ਸਵਾਰ ਲੜਕਾ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਾਰਤੂਸ ਵੀ ਉਨ੍ਹਾਂ ਦੋਵਾਂ ਲੜਕਾ ਲੜਕੀ ਵੱਲੋਂ ਹੀ ਸੁੱਟੇ ਗਏ ਹਨ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਉਕਤ ਮਾਮਲੇ ਸਬੰਧੀ ਜਾਂਚ ਤੇਜ਼ ਕਰ ਦਿੱਤੀ ਹੈ।
Advertisement
Advertisement
