ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਾਮਪੁਰ-ਰਾਏਪੁਰ ਕਲਾਂ ਵਿਚਾਲੇ ਓਵਰਬ੍ਰਿਜ ਹੇਠ ਚਾਰ-ਚਾਰ ਫੁੱਟ ਪਾਣੀ ਭਰਿਆ

ਕਰਮਜੀਤ ਸਿੰਘ ਚਿੱਲਾ ਬਨੂੜ, 8 ਜੁਲਾਈ ਭਾਰੀ ਬਾਰਿਸ਼ ਕਾਰਨ ਪਿੰਡ ਸ਼ਾਮਪੁਰ ਅਤੇ ਰਾਏਪੁਰ ਕਲਾਂ ਵਿਚਾਲੇ ਰੇਲਵੇ ਦੇ ਓਵਰ ਬਰਿੱਜ ਹੇਠ ਚਾਰ-ਚਾਰ ਫੁੱਟ ਪਾਣੀ ਭਰ ਗਿਆ। ਇਸ ਨਾਲ ਆਵਾਜਾਈ ਠੱਪ ਹੋ ਗਈ। ਸ਼ਾਮਪੁਰ ਪਿੰਡ ਵਾਸੀਆਂ ਨੂੰ ਬਨੂੜ-ਲਾਂਡਰਾਂ ਕੌਮੀ ਮਾਰਗ ਤੇ ਆਉਣ...
ਰੇਲਵੇ ਦੇ ਓਵਰਬ੍ਰਿਜ ਹੇਠ ਖਡ਼੍ਹਿਆ ਮੀਂਹ ਦਾ ਪਾਣੀ ਵਿਖਾ ਰਿਹਾ ਇੱਕ ਨੌਜਵਾਨ।
Advertisement

ਕਰਮਜੀਤ ਸਿੰਘ ਚਿੱਲਾ

ਬਨੂੜ, 8 ਜੁਲਾਈ

Advertisement

ਭਾਰੀ ਬਾਰਿਸ਼ ਕਾਰਨ ਪਿੰਡ ਸ਼ਾਮਪੁਰ ਅਤੇ ਰਾਏਪੁਰ ਕਲਾਂ ਵਿਚਾਲੇ ਰੇਲਵੇ ਦੇ ਓਵਰ ਬਰਿੱਜ ਹੇਠ ਚਾਰ-ਚਾਰ ਫੁੱਟ ਪਾਣੀ ਭਰ ਗਿਆ। ਇਸ ਨਾਲ ਆਵਾਜਾਈ ਠੱਪ ਹੋ ਗਈ। ਸ਼ਾਮਪੁਰ ਪਿੰਡ ਵਾਸੀਆਂ ਨੂੰ ਬਨੂੜ-ਲਾਂਡਰਾਂ ਕੌਮੀ ਮਾਰਗ ਤੇ ਆਉਣ ਲਈ ਪਿੰਡ ਗੋਬਿੰਦਗੜ੍ਹ ਨੂੰ ਹੋ ਕੇ ਆਉਣਾ ਪੈ ਰਿਹਾ ਹੈ। ਬਨੂੜ ਤੋਂ ਲਾਂਡਰਾਂ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਸਨੇਟਾ ਵਿੱਚ ਰੇਲਵੇ ਦੇ ਪੁਲ ਥੱਲੇ ਮੀਂਹ ਨਾਲ ਤਿੰਨ-ਤਿੰਨ ਫੁੱਟ ਪਾਣੀ ਭਰਨ ਨਾਲ ਇੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਨੇਟਾ ਪਿੰਡ ਦੇ ਟੋਭੇ ਦਾ ਪਾਣੀ ਵੀ ਕਈ ਘਰਾਂ ਵਿੱਚ ਵੜ ਗਿਆ। ਬਨੂੜ ਦੀ ਐੱਮਸੀ ਰੋਡ ਉੱਤੇ ਅੱਜ ਤਿੰਨ-ਤਿੰਨ ਫੁੱਟ ਦੇ ਕਰੀਬ ਪਾਣੀ ਇਕੱਤਰ ਹੋ ਗਿਆ। ਨਗਰ ਕੌਂਸਲ ਦੇ ਦਫ਼ਤਰ ਦਾ ਬਾਹਰੀ ਅਹਾਤੇ ਵਿੱਚ ਵੀ ਪਾਣੀ ਭਰਿਆ ਖੜ੍ਹ ਗਿਆ।

Advertisement
Tags :
ਓਵਰਬ੍ਰਿਜਸ਼ਾਮਪੁਰ-ਰਾਏਪੁਰਕਲਾਂਚਾਰ-ਚਾਰਪਾਣੀ:ਫੁੱਟਭਰਿਆਵਿਚਾਲੇ