ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਕੀ ਸਣੇ ਕਾਰ ਖੋਹ ਕੇ ਭੱਜਣ ਦੇ ਮਾਮਲੇ ’ਚ ਚਾਰ ਗ੍ਰਿਫ਼ਤਾਰ

ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ(ਮੁਹਾਲੀ), 13 ਜੁਲਾਈ ਮੁਹਾਲੀ ਪੁਲੀਸ ਨੇ 11 ਅਤੇ 12 ਜੁਲਾਈ ਦੀ ਰਾਤ ਨੂੰ ਪਿੰਡ ਲਕਨੌਰ ਨੇੜਿਉਂ ਲੜਕੀ ਸਮੇਤ ਕਾਰ ਨੂੰ ਖੋਹ ਕੇ ਭੱਜਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਚਾਰੋਂ ਨੌਜਵਾਨਾਂ ਨੇ ਨਿਹੰਗ ਬਾਣੇ ਵਿਚ ਘਟਨਾ...
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ(ਮੁਹਾਲੀ), 13 ਜੁਲਾਈ

Advertisement

ਮੁਹਾਲੀ ਪੁਲੀਸ ਨੇ 11 ਅਤੇ 12 ਜੁਲਾਈ ਦੀ ਰਾਤ ਨੂੰ ਪਿੰਡ ਲਕਨੌਰ ਨੇੜਿਉਂ ਲੜਕੀ ਸਮੇਤ ਕਾਰ ਨੂੰ ਖੋਹ ਕੇ ਭੱਜਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਚਾਰੋਂ ਨੌਜਵਾਨਾਂ ਨੇ ਨਿਹੰਗ ਬਾਣੇ ਵਿਚ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਪੁਲੀਸ ਨੇ ਖੋਹੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਕਥਿਤ ਮੁਲਜ਼ਮ ਲੜਕੀ ਮੁਹਾਲੀ ਦੇ ਸੀਪੀ-67 ਮਾਲ ਨੇੜੇ ਉਤਾਰ ਗਏ ਸਨ।

ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਉਕਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਨੇ ਘਟਨਾ ਵਾਪਰਨ ਸਮੇਂ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਬੈਸਟੈੱਕ ਮਾਲ ਵਿਚ ਫ਼ਿਲਮ ਵੇਖਣ ਉਪਰੰਤ ਆਪਣੀ ਦੋਸਤ ਨੂੰ ਘਰ ਛੱਡਣ ਜਾ ਰਿਹਾ ਸੀ। ਲਖਨੌਰ ਨੇੜੇ ਸੜਕ ਉੱਤੇ ਨਿਹੰਗ ਬਾਣੇ ਵਿਚ ਇੱਕੋ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਨੇ ਉਸ ਦੀ ਕਾਰ ਰੋਕ ਲਈ। ਇਨ੍ਹਾਂ ਵਿੱਚੋਂ ਜਬਰਦਸਤੀ ਤਿੰਨ ਨੌਜਵਾਨ ਕਾਰ ਵਿਚ ਬੈਠ ਗਏ ਅਤੇ ਇੱਕ ਮੋਟਰਸਾਈਕਲ ਤੇ ਰਿਹਾ।

ਜ਼ਿਲ੍ਹਾ ਪੁਲੀਸ ਮੁਖੀ ਅਨੁਸਾਰ ਕੁੱਝ ਦੂਰੀ ਤੇ ਜਾ ਕੇ ਮੁਲਜ਼ਮਾਂ ਨੇ ਮੁੰਡੇ ਤੋਂ ਜਬਰਦਸਤੀ ਕਾਰ ਖੋਹ ਲਈ ਤੇ ਉਸ ਨੂੰ ਬਾਹਿਰ ਸੁੱਟ ਕੇ ਲੜਕੀ ਸਮੇਤ ਕਾਰ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲੜਕੀ ਵੱਲੋਂ ਰੌਲਾ ਪਾਏ ਜਾਣ ਕਾਰਨ ਉਹ ਉਸ ਨੂੰ ਵੀ ਸੀਪੀ 67 ਮਾਲ ਨੇੜੇ ਸੁੱਟ ਗਏ ਅਤੇ ਕਾਰ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਤੁਰੰਤ ਐਸਪੀ ਤਲਵਿੰਦਰ ਸਿੰਘ, ਐਸਪੀ ਦੀਪਿਕਾ, ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ, ਡੀਐਸਪੀ ਰਜੇਸ਼ ਹਸਤੀਰ, ਥਾਣਾ ਸੋਹਾਣਾ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਗੱਬਰ ਸਿੰਘ ਅਤੇ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਬਣਾ ਕੇ ਸੀਸੀਟੀਵੀ ਕੈਮਰਿਆਂ ਰਾਹੀਂ ਕਾਰ ਦੀ ਘੰਗਾਲ ਕੀਤੀ। ਉਨ੍ਹਾਂ ਕਿਹਾ ਕਿ ਕਾਰ ਨੂੰ ਹਰਿਆਣਾ ਦੇ ਸ਼ਾਹਬਾਦ ਦੇ ਪਿੰਡ ਚਨਾਰਥਲ ਦੇ ਗੁਰਦੁਆਰੇ ਵਿੱਚੋਂ ਚਾਰੋਂ ਨੌਜਵਾਨਾਂ ਸਮੇਤ ਬਰਾਮਦ ਕਰ ਲਿਆ।

ਐਸਐਸਪੀ ਨੇ ਦੱਸਿਆ ਕਿ ਨਿਹੰਗ ਬਾਣੇ ਵਾਲੇ ਨੌਜਵਾਨ ਸੋਹਾਣਾ ਦੀ ਇੱਕ ਪੀਜੀ ਵਿਚ ਰਹਿੰਦੇ ਹਨ। ਇਨ੍ਹਾਂ ਦੀ ਸਨਾਖ਼ਤ ਸਮਸ਼ੇਰ ਸਿੰਘ ਵਾਸੀ ਗਾਜ਼ੀਪੁਰ, ਥਾਣਾ ਕਲਾਨੌਰ(ਗੁਰਦਾਸਪੁਰ), ਜੋ ਕਿ ਪਾਠੀ ਹੈ, ਸਤਨਾਮ ਸਿੰਘ ਪਿੰਡ ਰੌਣੇ ਕਲਾਂ, ਥਾਣਾ ਸਦਰ ਖੰਨਾ(ਲੁਧਿਆਣਾ) ਜੋ ਕਿ ਕੈਬ ਡਰਾਈਵਰ ਹੈ, ਨਿਰਮਲ ਸਿੰਘ ਵਾਸੀ ਧੈਂਗੜਪੁਰ, ਥਾਣਾ ਰਾਹੋਂ, ਜ਼ਿਲ੍ਹਾ ਐਸਬੀਐੱਸ ਨਗਰ, ਜੋ ਕਿ ਸਕਿਓਰਿਟੀ ਗਾਰਡ ਹੈ ਅਤੇ ਚੰਦਰ ਮੋਹਨ ਉਰਫ਼ ਜ਼ੈਲਦਾਰ ਪਿੰਡ ਆਜ਼ਮਪੁਰ, ਥਾਣਾ ਨਵਾਂ ਸ਼ਹਿਰ, ਜੰਮੂ, ਜੋ ਕਿ ਸਕਿਓਰਿਟੀ ਗਾਰਡ ਹੈ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਘੋਖ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਾ ਕਿਸੇ ਨਿਹੰਗ ਜਥੇਬੰਦੀ ਨਾਲ ਸਬੰਧ ਹੈ, ਜਾਂ ਭੇਸ ਬਦਲਣ ਹੀ ਬਾਣਾ ਪਾਇਆ ਹੋਇਆ ਸੀ। ਪ੍ਰੈਸ ਕਾਨਫ਼ਰੰਸ ਵਿਚ ਉਪਰੋਕਤ ਅਧਿਕਾਰੀ ਵੀ ਹਾਜ਼ਰ ਸਨ।

Advertisement