ਕਤਲ ਕੇਸ ਵਿੱਚੋਂ ਚਾਰ ਬਰੀ
ਆਦਿਤਿਆ ਕੁਮਾਰ ਦੇ 2018 ਦੇ ਕਤਲ ਕੇਸ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲੀਸ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਬਰੀ ਕੀਤੇ ਗਏ ਵਿਅਕਤੀਆਂ...
Advertisement
ਆਦਿਤਿਆ ਕੁਮਾਰ ਦੇ 2018 ਦੇ ਕਤਲ ਕੇਸ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲੀਸ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਬਰੀ ਕੀਤੇ ਗਏ ਵਿਅਕਤੀਆਂ ਵਿੱਚ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਸਿੰਘ ਉਰਫ ਸੁੱਖਾ ਕਾਹਲੋਂ, ਜਲੰਧਰ ਦੇ ਲਖਬੀਰ ਸਿੰਘ ਉਰਫ਼ ਲੱਕੀ ਅਤੇ ਰੋਹਿਤ ਕੌੜਾ ਅਤੇ ਰਾਜਪੁਰਾ ਦੇ ਰਵਿੰਦਰ ਕੌਰ ਉਰਫ਼ ਛਿੰਦਰ ਪਾਲ ਸ਼ਾਮਲ ਹਨ। ਅਦਾਲਤ ਨੇ ਇਸਤਗਾਸਾ ਪੱਖ ਅਤੇ ਬਚਾਅ ਪੱਖ ਦੋਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਿਹਾਈ ਦਾ ਹੁਕਮ ਦਿੱਤਾ। ਬਚਾਅ ਪੱਖ ਦੇ ਵਕੀਲ ਅਮਰਜੀਤ ਸਿੰਘ ਲੋਂਗੀਆ ਨੇ ਕਿਹਾ ਕਿ ਫੈਸਲਾ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਦਿੱਤਾ ਗਿਆ ਸੀ, ਕਿਉਂਕਿ ਪੁਲੀਸ ਦੀ ਕਹਾਣੀ ਬਿਲਕੁਲ ਝੂਠੀ ਸੀ ਅਤੇ ਇਸ ਵਿੱਚ ਸਬੂਤਾਂ ਦੀ ਘਾਟ ਸੀ।
Advertisement
Advertisement