ਚਨਾਰਥਲ ਕਲਾਂ ਮੰਡੀ ਵਿੱਚ ਦੋ ਸ਼ੈੱਡਾਂ ਦਾ ਨੀਂਹ ਪੱਥਰ
ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ: ਰਾਏ
Advertisement
ਮਾਰਕੀਟ ਕਮੇਟੀ ਚਨਾਰਥਲ ਕਲਾਂ ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਨੇ ਮੰਡੀ ਵਿੱਚ ਦੋ ਨਵੇਂ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ, ਇਸੇ ਲੜੀ ਤਹਿਤ ਚਨਾਰਥਲ ਕਲਾਂ ਵਿੱਚ 2 ਨਵੇਂ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਜਲਦ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਸ਼ੈੱਡ 200/75 ਫੁੱਟ ਅਤੇ ਦੂਸਰਾ ਸ਼ੈੱਡ 35/35 ਸਾਈਜ਼ ਦਾ ਹੋਵੇਗਾ, ਜਿਸ ਉੱਤੇ ਕਰੀਬ 1 ਕਰੋੜ 09 ਲੱਖ ਦਾ ਖਰਚਾ ਆਵੇਗਾ। ਇਨ੍ਹਾਂ ਦੇ ਬਣਨ ਨਾਲ ਜਿੱਥੇ ਕਿਸਾਨ ਭਰਾਵਾਂ ਨੂੰ ਆਪਣੀਆਂ ਫਸਲਾਂ ਰੱਖਣ ਦੇ ਵਿੱਚ ਫਾਇਦਾ ਹੋਵੇਗਾ, ਉੱਥੇ ਆੜ੍ਹਤੀਆਂ ਨੂੰ ਵੀ ਮੌਸਮ ਦੀ ਕਰੋਪੀ ਤੋਂ ਰਾਹਤ ਮਿਲੇਗੀ। ਇਸ ਮੌਕੇ ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਵਿਧਾਇਕ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚਨਾਰਥਲ ਕਲਾਂ ਪਹਿਲੀ ਮੰਡੀ ਹੈ ਜਿਸ ਨੂੰ ਸਭ ਤੋਂ ਵੱਧ ਗਰਾਂਟ ਮਿਲੀ ਹੈ। ਇਸ ਮੌਕੇ ਸਰਪੰਚ ਰਾਜਦੀਪ ਸਿੰਘ ਰਾਜੂ, ਗੁਰਮੇਲ ਸਿੰਘ ਪੰਡਰਾਲੀ, ਸਤਪਾਲ ਸਿੰਘ ਖਰੇ, ਰਾਜ ਦਵਿੰਦਰ ਸਿੰਘ ਲਾਡੀ, ਤਰਸੇਮ ਉੱਪਲ, ਰਾਜੇਸ਼ ਉੱਪਲ, ਗੁਰਬਾਜ਼ ਸਿੰਘ ਰਾਜੂ, ਸਵਰਨਦੀਪ ਸਿੰਘ ਟਿਵਾਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਪ੍ਰਭ ਟਿਵਾਣਾ ਵਰਿੰਦਰ ਪਾਲ, ਹਰਸ਼ਦੀਪ ਸ਼ਰਮਾ, ਕੁਲਵੀਰ ਵੀਰੀ, ਗੁਰਦੀਪ ਜਖਵਾਲੀ, ਸੈਕਟਰੀ ਹਰਿੰਦਰ ਸਿੰਘ, ਸਰਬਦੀਪ ਸਿੰਘ, ਰਾਜਕੁਮਾਰ, ਸਰਬਜੀਤ ਸਿੰਘ ਭਿੰਡਰ, ਪ੍ਰੇਮ ਸਿੰਘ ਪੰਡਰਾਲੀ, ਸਤੀਸ਼ ਲੁਟੌਰ ਅਤੇ ਮਾਨਵ ਟਿਵਾਣਾ ਆਦਿ ਹਾਜ਼ਰ ਸਨ।
Advertisement
Advertisement
