ਖਾਟੂ ਸ਼ਿਆਮ ਮੰਦਰ ਦਾ ਨੀਂਹ ਪੱਥਰ
ਗੁਰੂ ਨਾਨਕ ਕਲੋਨੀ ਵਾਰਡ ਨੰਬਰ 4 ਲਾਲੜੂ ਵਿੱਚ ਹਾਰੇ ਕਾ ਸਹਾਰਾ ਵੈਲਫੇਅਰ ਸੁਸਾਇਟੀ ਵੱਲੋਂ ਖਾਟੂ ਸ਼ਿਆਮ ਮੰਦਰ ਦਾ ਨੀਂਹ ਪੱਥਰਰੱਖਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਨੇ...
Advertisement
ਗੁਰੂ ਨਾਨਕ ਕਲੋਨੀ ਵਾਰਡ ਨੰਬਰ 4 ਲਾਲੜੂ ਵਿੱਚ ਹਾਰੇ ਕਾ ਸਹਾਰਾ ਵੈਲਫੇਅਰ ਸੁਸਾਇਟੀ ਵੱਲੋਂ ਖਾਟੂ ਸ਼ਿਆਮ ਮੰਦਰ ਦਾ ਨੀਂਹ ਪੱਥਰਰੱਖਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਨੀਂਹ ਪੱਥਰ ਰੱਖਣ ਦੀ ਰਸਮ ਪੂਰੇ ਵਿਧੀ-ਵਿਧਾਨ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਸੰਪੰਨ ਹੋਈ। ਰੰਧਾਵਾ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਮੰਦਰ ਦੇ ਨਿਰਮਾਣ ਕਾਰਜਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜੀਵਨ ਸਿੰਘ ਰਾਣਾ, ਗੁਰਨਾਮ ਸਿੰਘ ਕੌਂਸਲਰ, ਸਤਵੰਤ ਸਿੰਘ, ਸੁਰਿੰਦਰ ਕੁਮਾਰ, ਹਾਕਮ ਸਿੰਘ, ਹਰੀ ਰਾਮ ਰਾਏ, ਰਾਕੇਸ਼ ਕੁਮਾਰ ਕਸ਼ਯਪ, ਮਹਿੰਦਰ ਸਿੰਘ, ਬਲਜੀਤ ਸਿੰਘ, ਪ੍ਰਵੀਨ ਤਿਆਗੀ ਅਤੇ ਮੀਨਾ ਕੁਮਾਰੀ ਹਾਜ਼ਰ ਸਨ।
Advertisement
Advertisement
