ਸੀਜੀਸੀ ਝੰਜੇੜੀ ਵਿੱਚ ਫਾਊਂਡੇਸ਼ਨ ਦੀ ਸ਼ੁਰੂਆਤ
ਇੱਥੇ ਸੀਜੀਸੀ ਯੂਨੀਵਰਸਿਟੀ, ਝੰਜੇੜੀ ਮੁਹਾਲੀ ਦੇ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਆਪਣੀ ਫਲੈਗਸ਼ਿਪ ਗੈਰ-ਸਰਕਾਰੀ ਸੰਸਥਾ (ਐੱਨਜੀਓ) ‘ਗ੍ਰੇਟ ਨਵ ਭਾਰਤ ਮਿਸਨ ਫਾਊਂਡੇਸਨ’ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਮੌਕੇ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਹਮੇਸਾ ਸਾਡੇ ਮਿਸ਼ਨ ਦਾ ਦਿਲ ਰਹੀ ਹੈ ਪਰ ਸੱਚਾ ਰਾਸ਼ਟਰ-ਨਿਰਮਾਣ ਕਲਾਸਰੂਮ ਤੋਂ ਪਰੇ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਅਸਰ ਪਾਉਣ ਵਿੱਚ ਹੈ। ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਮੇਰੀ ਇਸ ਪ੍ਰਤੀਬੱਧਤਾ ਦਾ ਪ੍ਰਤੀਕ ਹੈ ਕਿ ਅਸੀਂ ਇੱਕ ਅਜਿਹਾ ਈਕੋਸਿਸਟਮ ਬਣਾਈਏ ਜਿੱਥੇ ਸਿੱਖਿਆ, ਸਿਹਤ ਸੰਭਾਲ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਇਕੱਠੇ ਅੱਗੇ ਵਧਣ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਇਸ ਨਵੇਂ ਪਲੈਟਫਾਰਮ ਰਾਹੀਂ ਸਮਾਜ ਸੇਵਾ ਹੋਰ ਵਧੇਗੀ ਤੇ ਪ੍ਰਫੁੱਲਤ ਹੋਵੇਗੀ। ਫਾਊਂਡੇਸ਼ਨ ਨੇ ਆਪਣੀ ਪਹਿਲੀ ਮੁਹਿੰਮ ਤਹਿਤ ਡਿਜੀਟਲ ਵੰਡ ਨੂੰ ਘਟਾਉਣ ਲਈ ਸਥਾਨਕ ਸੰਸਥਾਵਾਂ ਨੂੰ ਯੋਗਦਾਨ ਦਿੱਤਾ। ਇਸ ਤਹਿਤ ਮੱਛਲੀ ਕਲਾਂ ਅਤੇ ਝੰਜੇੜੀ ਦੇ ਸਰਕਾਰੀ ਸਕੂਲਾਂ ਅਤੇ ਸੇਵਾ ਕੇਂਦਰਾਂ ਨੂੰ ਕੰਪਿਊਟਰ ਅਤੇ ਫਰਨੀਚਰ ਵੰਡਿਆ ਗਿਆ।