‘ਵੋਟ ਚੋਰ, ਗੱਦੀ ਛੋੜ ’ਮੁਹਿੰਮ ਤਹਿਤ ਫਾਰਮ ਵੰਡੇ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਹੇਠ ਸ਼ੁਰੂ ਕੀਤੀ ਗਈ ਵੋਟ ਚੋਰ, ਗੱਦੀ ਛੋੜ ਮੁਹਿੰਮ ਤਹਿਤ ਅੱਜ ਹਲਕਾ ਡੇਰਾਬਸੀ ਤੋਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਲਾਲੜੂ ਖੇਤਰ ਦੇ ਕਾਂਗਰਸੀਆਂ ਨੂੰ ਫਾਰਮ ਵੰਡੇ। ਇਸ ਸਬੰਧੀ ਮਹਾਰਾਣਾ ਪ੍ਰਤਾਪ ਭਵਨ ਲਾਲੜੂ...
Advertisement
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਹੇਠ ਸ਼ੁਰੂ ਕੀਤੀ ਗਈ ਵੋਟ ਚੋਰ, ਗੱਦੀ ਛੋੜ ਮੁਹਿੰਮ ਤਹਿਤ ਅੱਜ ਹਲਕਾ ਡੇਰਾਬਸੀ ਤੋਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਲਾਲੜੂ ਖੇਤਰ ਦੇ ਕਾਂਗਰਸੀਆਂ ਨੂੰ ਫਾਰਮ ਵੰਡੇ। ਇਸ ਸਬੰਧੀ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵੋਟ ਚੋਰੀ ਰੋਕਣ ਲਈ ਮੁਹਿੰਮ ਛੇੜੀ ਹੋਈ ਹੈ ਅਤੇ ਇਸ ਮੁਹਿੰਮ ਤਹਿਤ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਵਿੱਚੋਂ 5 ਕਰੋੜ ਫਾਰਮ ਕੇਂਦਰੀ ਚੋਣ ਕਮਿਸ਼ਨ ਨੂੰ ਸੌਂਪੇ ਜਾਣੇ ਹਨ ਤਾਂ ਜੋ ਲੋਕਤੰਤਰ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਹਲਕਾ ਡੇਰਾਬੱਸੀ ਵਿੱਚੋਂ ਕਰੀਬ 10 ਹਜ਼ਾਰ ਫਾਰਮ ਕੌਮੀ ਕਾਂਗਰਸ ਕੋਲ ਭੇਜੇ ਜਾਣਗੇ। ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੁਸ਼ੀਲ ਮਗਰਾ, ਕੌਂਸਲਰ ਮਾਸਟਰ ਮੋਹਨ ਸਿੰਘ, ਯੁਗਵਿੰਦਰ ਰਾਠੌਰ, ਬਲਕਾਰ ਸਿੰਘ ਦੱਪਰ, ਨਛੱਤਰ ਕੌਰ, ਰਮੇਸ ਪ੍ਰਜਾਪਤ ਅਤੇ ਬਲਕਾਰ ਸਿੰਘ ਹਾਜ਼ਰ ਸਨ।
Advertisement
Advertisement