ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਦੇ ਸਾਬਕਾ ਰਾਜਪਾਲ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਦੇਹਾਂਤ

ਦੇਵਘਰ ਸਥਿਤ ਘਰ ਵਿਚ ਆਖਰੀ ਸਾਹ ਲਏ
ਸ਼ਿਵਰਾਜ ਪਾਟਿਲ। ਫਾਈਲ ਫੋਟੋ
Advertisement

ਸੀਨੀਅਰ ਕਾਂਗਰਸ ਆਗੂ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦੇਹਾਂਤ ਹੋ ਗਿਆ।

ਪਾਟਿਲ 90 ਸਾਲਾਂ ਦੇ ਸਨ ਤੇ ਪਰਿਵਾਰਕ ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਸਨ ਤੇ ਉਨ੍ਹਾਂ ਕੋਲ ਕੇਂਦਰੀ ਕੈਬਨਿਟ ਵਿਚ ਕਈ ਅਹਿਮ ਮੰਤਰਾਲੇ ਵੀ ਰਹੇ।

Advertisement

ਪਾਟਿਲ ਲਾਤੂਰ ਲੋਕ ਸਭਾ ਹਲਕੇ ਤੋਂ ਸੱਤ ਵਾਰ ਜੇਤੂ ਰਹੇ ਹਨ। ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ’ਤੇ ਵੀ ਰਹੇ।

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਪਾਟਿਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ‘ਦੇਵਘਰ’ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਸ਼ੈਲੇਸ਼ ਪਾਟਿਲ, ਨੂੰਹ ਅਰਚਨਾ, ਜੋ ਕਿ ਭਾਜਪਾ ਨੇਤਾ ਹੈ, ਅਤੇ ਦੋ ਪੋਤੀਆਂ ਹਨ।

ਕਾਂਗਰਸੀ ਆਗੂ ਪਾਟਿਲ 2004 ਤੋਂ 2008 ਤੱਕ ਕੇਂਦਰੀ ਗ੍ਰਹਿ ਮੰਤਰੀ ਅਤੇ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਰਹੇ। ਉਹ ਪੰਜਾਬ ਦੇ ਰਾਜਪਾਲ ਰਹੇ ਅਤੇ 2010 ਤੋਂ 2015 ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੇਵਾ ਨਿਭਾਈ।

ਪਾਟਿਲ ਦਾ ਜਨਮ 12 ਅਕਤੂਬਰ, 1935 ਨੂੰ ਹੋਇਆ ਤੇ ਉਨ੍ਹਾਂ ਲਾਤੂਰ ਦੇ ਨਗਰ ਕੌਂਸਲ ਮੁਖੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ 70 ਦੇ ਦਹਾਕੇ ਦੇ ਸ਼ੁਰੂ ਵਿੱਚ ਵਿਧਾਇਕ ਚੁਣੇ ਗਏ। ਬਾਅਦ ਵਿੱਚ, ਉਹ ਸੱਤ ਵਾਰ ਲਾਤੂਰ ਲੋਕ ਸਭਾ ਸੀਟ ਜਿੱਤੇ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਰੂਪਤਾਈ ਪਾਟਿਲ ਨੀਲਾਂਗੇਕਰ ਤੋਂ ਹਾਰ ਗਏ।

ਇਕ ਪਾਰਟੀ ਆਗੂ ਨੇ ਕਿਹਾ ਕਿ ਆਪਣੇ ਮਾਣਮੱਤੇ ਆਚਰਣ ਲਈ ਜਾਣੇ ਜਾਂਦੇ ਸ਼ਿਵਰਾਜ ਪਾਟਿਲ ਕਦੇ ਵੀ ਨਿੱਜੀ ਹਮਲਿਆਂ ਵਿੱਚ ਸ਼ਾਮਲ ਨਹੀਂ ਹੋਏ। ਪਾਰਟੀ ਆਗੂ ਨੇ ਕਿਹਾ ਕਿ ਸੰਵਿਧਾਨਕ ਮਾਮਲਿਆਂ ਦੀ ਉਨ੍ਹਾਂ ਦੀ ਅਸਾਧਾਰਨ ਸਮਝ ਦੇ ਨਾਲ ਮਰਾਠੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਉਨ੍ਹਾਂ ਦੀ ਮੁਹਾਰਤ ਨੇ ਉਨ੍ਹਾਂ ਨੂੰ ਆਪਣੇ ਸਮੇਂ ਦਾ ਇੱਕ ਬਹੁਤ ਸਤਿਕਾਰਤ ਸੰਸਦ ਮੈਂਬਰ ਬਣਾਇਆ।

Advertisement
Tags :
#FormerHomeMinister#LokSabhaSpeaker#RIPShivrajPatil#ShivrajPatil#ਸਾਬਕਾ ਗ੍ਰਹਿ ਮੰਤਰੀ#ਸ਼ਿਵਰਾਜPatil#ਰਾਜਨੀਤਿਕ ਖ਼ਬਰਾਂ#ਲੋਕ ਸਭਾ ਸਪੀਕਰCongressLeaderIndianPoliticianLaturmaharashtraObituaryPoliticalNewsਕਾਂਗਰਸ ਨੇਤਾਭਾਰਤੀ ਸਿਆਸਤਦਾਨਮਹਾਰਾਸ਼ਟਰਲਾਤੂਰ
Show comments