ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਆਈਏ ਦੇ ਸਾਬਕਾ ਡੀਜੀ ਦਿਨਕਰ ਗੁਪਤਾ ਨੇ ਆਈਆਈਟੀ ਰੋਪੜ ’ਚ ਪ੍ਰੋਫੈਸਰ ਆਫ਼ ਪ੍ਰੈਕਟਿਸ ਵਜੋਂ ਜੁਆਇਨ ਕੀਤਾ

ਕੌਮੀ ਜਾਂਚ ਏਜੰਸੀ (ਐਨਆਈਏ) ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੰਗਲਵਾਰ ਨੂੰ ਆਈਆਈਟੀ ਰੋਪੜ ਵਿੱਚ ਪ੍ਰੋਫੈਸਰ ਆਫ਼ ਪ੍ਰੈਕਟਿਸ ਵਜੋਂ ਜੁਆਇਨ ਕਰ ਲਿਆ। ਉਨ੍ਹਾਂ ਕੋਲ ਕੌਮੀ ਸੁਰੱਖਿਆ, ਅਤਿਵਾਦ ਵਿਰੋਧੀ, ਪੁਲੀਸਿੰਗ ਅਤੇ ਜਨਤਕ ਨੀਤੀ ਵਿੱਚ ਲਗਪਗ ਚਾਰ ਦਹਾਕਿਆਂ...
Advertisement

ਕੌਮੀ ਜਾਂਚ ਏਜੰਸੀ (ਐਨਆਈਏ) ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੰਗਲਵਾਰ ਨੂੰ ਆਈਆਈਟੀ ਰੋਪੜ ਵਿੱਚ ਪ੍ਰੋਫੈਸਰ ਆਫ਼ ਪ੍ਰੈਕਟਿਸ ਵਜੋਂ ਜੁਆਇਨ ਕਰ ਲਿਆ। ਉਨ੍ਹਾਂ ਕੋਲ ਕੌਮੀ ਸੁਰੱਖਿਆ, ਅਤਿਵਾਦ ਵਿਰੋਧੀ, ਪੁਲੀਸਿੰਗ ਅਤੇ ਜਨਤਕ ਨੀਤੀ ਵਿੱਚ ਲਗਪਗ ਚਾਰ ਦਹਾਕਿਆਂ ਦਾ ਫਰੰਟਲਾਈਨ ਤਜਰਬਾ ਹੈ। 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਬਹਾਦਰੀ ਅਤੇ ਸੇਵਾ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਤੋਂ ਉਮੀਦ ਹੈ ਕਿ ਉਹ ਤਕਨਾਲੋਜੀ, ਸ਼ਾਸਨ ਅਤੇ ਸੁਰੱਖਿਆ ਬਾਰੇ ਅਸਲ ਦੁਨੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਇੰਸਟੀਚਿਊਟ ਦੇ ਕੰਮ ਨੂੰ ਹੋਰ ਮਜ਼ਬੂਤ ਕਰਨਗੇ।

ਗੁਪਤਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅੰਦਰੂਨੀ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਤੋਂ ਲੈ ਕੇ ਏਆਈ-ਸੰਚਾਲਿਤ ਕਾਨੂੰਨ ਲਾਗੂ ਕਰਨ, ਖੁਫੀਆ ਫਿਊਜ਼ਨ ਅਤੇ ਰਣਨੀਤਕ ਯੋਜਨਾਬੰਦੀ ਤੱਕ ਦੇ ਵਿਸ਼ਿਆਂ ਬਾਰੇ ਗਾਈਡ ਕਰਨਗੇ। ਆਈਆਈਟੀ ਰੋਪੜ ਨੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਅਕਾਦਮਿਕ ਸਿਖਲਾਈ ਅਤੇ ਵਿਹਾਰਕ ਖੇਤਰੀ ਐਪਲੀਕੇਸ਼ਨਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਇੱਕ ਅਜਿਹੇ ਪ੍ਰੈਕਟੀਸ਼ਨਰ ਤੋਂ ਸਿੱਖਣ ਦਾ ਮੌਕਾ ਮਿਲੇਗਾ ਜਿਸ ਨੇ ਭਾਰਤ ਦੇ ਕੁਝ ਸਭ ਤੋਂ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਕਾਰਜਾਂ ਦੀ ਅਗਵਾਈ ਕੀਤੀ ਹੈ। ਆਈਪੀਐਸ ਅਧਿਕਾਰੀ ਵਜੋਂ 37 ਸਾਲਾਂ ਦੇ ਆਪਣੇ ਕਰੀਅਰ ਵਿੱਚ ਗੁਪਤਾ ਨੇ ਡੀਜੀ ਐਨਆਈਏ, ਡੀਜੀਪੀ ਪੰਜਾਬ, ਡੀਜੀ ਇੰਟੈਲੀਜੈਂਸ ਪੰਜਾਬ, ਐਡੀਸ਼ਨਲ ਡੀਜੀਪੀ (ਕਾਨੂੰਨ ਅਤੇ ਵਿਵਸਥਾ, ਸੁਰੱਖਿਆ) ਅਤੇ ਪਹਿਲਾਂ ਇੰਟੈਲੀਜੈਂਸ ਬਿਊਰੋ ਵਿੱਚ ਕੇਂਦਰੀ ਡੈਪੂਟੇਸ਼ਨ ਵਜੋਂ ਲੀਡਰਸ਼ਿਪ ਭੂਮਿਕਾਵਾਂ ਨਿਭਾਈਆਂ ਹਨ। ਮਾਰਚ 2024 ਵਿੱਚ ਐਨਆਈਏ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਟਾਟਾ ਕੰਸਲਟੈਂਸੀ ਸਰਵਿਸਿਜ਼ ਸਮੇਤ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਸੀਨੀਅਰ ਸਲਾਹਕਾਰ ਭੂਮਿਕਾਵਾਂ ਅਤੇ ਕਈ ਕਾਰਪੋਰੇਟ ਬੋਰਡਾਂ ਵਿੱਚ ਇੱਕ ਸੁਤੰਤਰ ਨਿਰਦੇਸ਼ਕ ਵਜੋਂ ਕੰਮ ਕੀਤਾ।

Advertisement

Advertisement
Show comments