ਫੁਟਬਾਲ ਲੀਗ: ਸਿੰਘਪੁਰਾ, ਅਧਰੇੜਾ, ਤਿਊੜ ਤੇ ਚਨਾਲੋਂ ਵੱਲੋਂ ਜਿੱਤ ਦਰਜ
ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁਟਬਾਲ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਪੇਂਡੂ ਫੁੱਟਬਾਲ ਲੀਗ ਦੇ ਇਸ ਹਫ਼ਤੇ ਦੇ ਮੈਚ ਅੱਜ ਸਥਾਨਕ ਸਿੰਘਪੁਰਾ ਰੋਡ ਦੇ ਖੇਡ ਸਟੇਡੀਅਮ ਵਿੱਚ ਖੇਡੇ ਗਏ। ਅੱਜ ਹੋਏ ਮੈਚਾਂ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਤੇ ਸਥਾਨਕ ਨਗਰ ਕੌਂਸਲ ਦੇ...
Advertisement
ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁਟਬਾਲ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਪੇਂਡੂ ਫੁੱਟਬਾਲ ਲੀਗ ਦੇ ਇਸ ਹਫ਼ਤੇ ਦੇ ਮੈਚ ਅੱਜ ਸਥਾਨਕ ਸਿੰਘਪੁਰਾ ਰੋਡ ਦੇ ਖੇਡ ਸਟੇਡੀਅਮ ਵਿੱਚ ਖੇਡੇ ਗਏ। ਅੱਜ ਹੋਏ ਮੈਚਾਂ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੀਤਾ। ਜੀਤੀ ਪਡਿਆਲਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਵੀ ਕੀਤੀ।
ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਲੀਗ ਮੈਚ ਵਿੱਚ ਸਿੰਘਪੁਰਾ ਨੇ ਬਰੌਲੀ ਨੂੰ 2-1 ਨਾਲ, ਅਧਰੇੜਾ ਨੇ ਕੁਬਾਹੇੜੀ ਨੂੰ 3-1 ਨਾਲ, ਤਿਊੜ ਨੇ ਭਾਗੋਵਾਲ ਨੂੰ 2-1 ਨਾਲ ਜਦਕਿ ਚਨਾਲੋਂ ਨੇ ਚਿੰਤਗੜ੍ਹ ਨੂੰ 4-0 ਗੋਲਾਂ ਨਾਲ ਸ਼ਿਕਸਤ ਦਿੱਤੀ।
Advertisement
ਜੀਤੀ ਪਡਿਆਲਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਕੌਂਸਲਰ ਰਮਾਕਾਂਤ ਕਾਲੀਆ, ਮਨੋਜ ਕੁਮਾਰ ਸਨੂਪੀ, ਫੁਟਬਾਲ ਕੋਚ ਜਸਮੀਤ ਸਿੰਘ, ਵਰਿੰਦਰ ਕੁਮਾਰ, ਸਤਨਾਮ ਸਿੰਘ ਰਾਣਾ, ਵਿਨੇ ਵਰਮਾ, ਅਮਰਜੀਤ ਸਿੰਘ ਗੋਗੀ, ਮੇਜਰ ਸਿੰਘ ਚਨਾਲੋਂ, ਨਵੀਨ ਕੁਮਾਰ, ਚਨਪ੍ਰੀਤ ਸਿੰਘ ਗੋਲਡੀ ਚਨਾਲੋਂ, ਦਪਿੰਦਰ ਸਿੰਘ ਕੁੱਬਾਹੇੜੀ, ਜੱਸੀ ਭਾਗੋਵਾਲ, ਅਸ਼ੋਕ ਕੁਮਾਰ ਤਿਊੜ, ਅਵਤਾਰ ਸਿੰਘ ਬਰੌਲੀ ਅਤੇ ਜੱਗੀ ਅਧਰੇੜਾ ਆਦਿ ਹਾਜ਼ਰ ਸਨ।
Advertisement