ਸਰਵਹਿਤਕਾਰੀ ਸਕੂਲ ’ਚ ਗੁਲਦਾਊਦੀ ਮੇਲਾ
ਵਿੱਦਿਆ ਭਾਰਤੀ ਪੰਜਾਬ ਦੀ ਅਗਵਾਈ ਹੇਠ ਸੈਕਟਰ 71 ਦੇ ਜਤਿੰਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੌਥਾ ਤਿੰਨ-ਰੋਜ਼ਾ ਗੁਲਦਾਊਦੀ ਮੇਲਾ ਅੱਜ ਸ਼ੁਰੂ ਹੋ ਗਿਆ। ਇਹ ਮੇਲਾ 12 ਤੋਂ 14 ਦਸੰਬਰ ਤੱਕ ਚੱਲੇਗਾ ਤੇ ਰੰਗੀਨ ਗੁਲਦਾਊਦੀ ਫੁੱਲਾਂ ਰਾਹੀਂ ਵਾਤਾਵਰਨ ਸੁਰੱਖਿਆ ਅਤੇ...
Advertisement
ਵਿੱਦਿਆ ਭਾਰਤੀ ਪੰਜਾਬ ਦੀ ਅਗਵਾਈ ਹੇਠ ਸੈਕਟਰ 71 ਦੇ ਜਤਿੰਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੌਥਾ ਤਿੰਨ-ਰੋਜ਼ਾ ਗੁਲਦਾਊਦੀ ਮੇਲਾ ਅੱਜ ਸ਼ੁਰੂ ਹੋ ਗਿਆ। ਇਹ ਮੇਲਾ 12 ਤੋਂ 14 ਦਸੰਬਰ ਤੱਕ ਚੱਲੇਗਾ ਤੇ ਰੰਗੀਨ ਗੁਲਦਾਊਦੀ ਫੁੱਲਾਂ ਰਾਹੀਂ ਵਾਤਾਵਰਨ ਸੁਰੱਖਿਆ ਅਤੇ ਸਿਹਤ ਦੀ ਮਹੱਤਤਾ ਨੂੰ ਉਜਾਗਰ ਕਰੇਗਾ। ਵਿੱਦਿਆ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਸੰਦੀਪ ਧੂੜੀਆ ਤੇ ਵਿਦਿਆ ਭਾਰਤੀ ਉੱਤਰੀ ਖੇਤਰ, ਕੁਰੂਕਸ਼ੇਤਰ ਦੇ ਵਾਤਾਵਰਨ ਸਿੱਖਿਆ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਗੁਲਦਾਊਦੀ ਮੇਲੇ ਦੇ ਪਹਿਲੇ ਦਿਨ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ “ਕੁਦਰਤ ਦੇ ਰੰਗ, ਗੁਲਦਸਤੇ ਨਾਲ“ ਥੀਮ ‘ਤੇ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਜਾਵੇਗਾ। 13 ਦਸੰਬਰ ਨੂੰ, ਵਿੱਦਿਆ ਭਾਰਤੀ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਇਸੇ ਥੀਮ ‘ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
Advertisement
Advertisement
