ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬਾਲਾ ਵਿੱਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ; ਰਾਹਤ ਕਾਰਜ ਜਾਰੀ

ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਜ਼ਿਲੇ ਵਿੱਚ ਨਦੀਆਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਸਥਿਤੀ ਹੌਲੀ-ਹੌਲੀ ਠੀਕ ਹੋ ਰਹੀ ਹੈ। ਇੰਡਸਟਰੀਅਲ ਏਰੀਆ, ਵਿਕਾਸਪੁਰੀ, ਸੋਨੀਆ ਕਾਲੋਨੀ ਸਮੇਤ ਹੋਰ ਪ੍ਰਭਾਵਿਤ ਇਲਾਕਿਆਂ ’ਚ ਮਸ਼ੀਨਾਂ ਰਾਹੀਂ ਤੇਜ਼ੀ ਨਾਲ...
ਅੰਬਾਲਾ ਛਾਉਣੀ ਅੰਦਰ ਰਾਹਤ ਕਾਰਜਾਂ ’ਚ ਜੁਟੀਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸਡੀਆਰਐੱਫ ਦੀਆਂ ਟੀਮਾਂ ।
Advertisement

ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਜ਼ਿਲੇ ਵਿੱਚ ਨਦੀਆਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਸਥਿਤੀ ਹੌਲੀ-ਹੌਲੀ ਠੀਕ ਹੋ ਰਹੀ ਹੈ। ਇੰਡਸਟਰੀਅਲ ਏਰੀਆ, ਵਿਕਾਸਪੁਰੀ, ਸੋਨੀਆ ਕਾਲੋਨੀ ਸਮੇਤ ਹੋਰ ਪ੍ਰਭਾਵਿਤ ਇਲਾਕਿਆਂ ’ਚ ਮਸ਼ੀਨਾਂ ਰਾਹੀਂ ਤੇਜ਼ੀ ਨਾਲ ਪਾਣੀ ਕੱਢਣ ਦਾ ਕੰਮ ਹੋ ਰਿਹਾ ਹੈ। ਡੀਸੀ ਨੇ ਕਿਹਾ ਕਿ ਮਾਲ ਵਿਭਾਗ ਦੀਆਂ ਪੰਜ ਕਿਸ਼ਤੀਆਂ ਰਾਹੀਂ ਜਿਹੜੇ ਲੋਕ ਪਾਣੀ ਵਿੱਚ ਫਸੇ ਹੋਏ ਸਨ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ ਗਿਆ ਹੈ। ਸਮਾਜਸੇਵੀ ਗੌਰਵ ਗਰਗ ਨੇ ਵੀ ਰੈਸਕਿਊ ਕਾਰਜ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਾਲਾਤਾਂ ’ਚ ਐੱਨਡੀਆਰਐੱਫ ਜਾਂ ਫੌਜ ਦੀ ਲੋੜ ਨਹੀਂ ਪਈ, ਸਿਰਫ਼ ਐੱਸਡੀਆਰਐੱਫ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਹੀ ਸਥਿਤੀ ’ਤੇ ਕਾਬੂ ਪਾਉਣ ਲਈ ਲਗਾਤਾਰ ਮੌਕੇ ’ਤੇ ਤਾਇਨਾਤ ਹਨ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਘਰਾਂ ਅਤੇ ਖੇਤਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਪੋਰਟਲ ਰਾਹੀਂ ਹੀ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ। ਇਸ ਲਈ ਮਾਲ ਵਿਭਾਗ ਨੇ ਵਿੱਤ ਕਮਿਸ਼ਨਰ ਅਤੇ ਐਡੀਸ਼ਨਲ ਮੁੱਖ ਸਕੱਤਰ ਨੂੰ ਪੋਰਟਲ ਖੋਲ੍ਹਣ ਲਈ ਚਿੱਠੀ ਲਿਖੀ ਹੈ।

Advertisement

ਅੰਬਾਲਾ ਕੈਂਟ ਦਾ ਇੰਡਸਟਰੀਅਲ ਏਰੀਆ ਪਾਣੀ ਦੀ ਮਾਰ ਹੇਠ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਕੈਂਟ ਦੇ ਇੰਡਸਟਰੀਅਲ ਏਰੀਆ ’ਚ ਪਾਣੀ 10 ਤੋਂ 12 ਫੁੱਟ ਤੱਕ ਆ ਜਾਣ ਕਰਕੇ ਜ਼ਮੀਨੀ ਮੰਜ਼ਿਲ ਤੇ ਲੱਗੀਆਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਖ਼ਰਾਬ ਹੋ ਗਈਆਂ ਹਨ। ਇਲਾਕੇ ਵਿੱਚ ਹਾਲੇ ਵੀ 6-7 ਫੁੱਟ ਪਾਣੀ ਖੜ੍ਹਾ ਹੈ ਅਤੇ ਮੁੜ ਪੈਰਾਂ ਤੇ ਖੜ੍ਹੇ ਹੋਣ ਲਈ ਸਨਅਤਕਾਰਾਂ/ਕਾਰੋਬਾਰੀਆਂ ਨੂੰ ਕਾਫੀ ਸਮਾਂ ਲੱਗੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਨੁਕਸਾਨ ਦੀ ਅਜੇ ਤੱਕ ਭਰਪਾਈ ਨਹੀਂ ਕੀਤੀ ਗਈ ਅਤੇ ਇਸ ਵਾਰ ਫਿਰ ਹੜ੍ਹਾਂ ਨੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਚਾਨਕ ਪਾਣੀ ਆ ਜਾਣ ਕਰਕੇ ਸਾਰੀਆਂ ਫੈਕਟਰੀਆਂ ਡੁੱਬ ਗਈਆਂ ਜਿਸ ਨਾਲ ਕਰਮਚਾਰੀਆਂ ਸਣੇ ਕੁਝ ਸੰਚਾਲਕ ਵੀ ਅੰਦਰ ਫਸ ਗਏ। ਦੋ ਪਹੀਆ ਅਤੇ ਚਾਰ ਪਹੀਆ ਵਾਹਨ ਵੀ ਡੁੱਬ ਗਏ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ, ਪਰ ਉਦੋਂ ਤੱਕ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਸੀ।

Advertisement
Show comments