ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾਬੱਸੀ ਵਿੱਚ ਹੜ੍ਹ ਵਰਗੇ ਹਲਾਤ; ਮੁਬਾਰਕਪੁਰ ’ਚ ਝੁੱਗੀਆਂ ਡੁੱਬੀਆਂ

ਹਲਕਾ ਡੇਰਾਬੱਸੀ ਵਿੱਚ ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਅਤੇ ਬੀਤੇ ਕਲ੍ਹ ਪਹਾੜ੍ਹਾਂ ਤੋਂ ਛੱਡੇ ਪਾਣੀ ਕਾਰਨ ਘੱਗਰ ਨਦੀ ਦਾ ਪੱਧਰ ਵਧ ਗਿਆ। ਸਿੱਟੇ ਵਜੋਂ ਹਲਕੇ ਵਿੱਚ ਥਾਂ-ਥਾਂ ਪਾਣੀ ਭਰ ਗਿਆ ਅਤੇ ਹੜ੍ਹ ਵਰਗੇ ਹਲਾਤ ਪੈਦਾ ਹੋ ਗਏ। ਅੱਜ...
ਮੁਬਾਰਕਪੁਰ ਕਾਜ਼ਵੇਅ ਦੇ ਉਪਰੋਂ ਵਹਿੰਦਾ ਘੱਗਰ ਦਾ ਪਾਣੀ। -ਫੋਟੋ: ਰਵੀ ਕੁਮਾਰ
Advertisement

ਹਲਕਾ ਡੇਰਾਬੱਸੀ ਵਿੱਚ ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਅਤੇ ਬੀਤੇ ਕਲ੍ਹ ਪਹਾੜ੍ਹਾਂ ਤੋਂ ਛੱਡੇ ਪਾਣੀ ਕਾਰਨ ਘੱਗਰ ਨਦੀ ਦਾ ਪੱਧਰ ਵਧ ਗਿਆ। ਸਿੱਟੇ ਵਜੋਂ ਹਲਕੇ ਵਿੱਚ ਥਾਂ-ਥਾਂ ਪਾਣੀ ਭਰ ਗਿਆ ਅਤੇ ਹੜ੍ਹ ਵਰਗੇ ਹਲਾਤ ਪੈਦਾ ਹੋ ਗਏ। ਅੱਜ ਸਵੇਰੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅਲਰਟ ਜਾਰੀ ਕੀਤਾ। ਉਨ੍ਹਾਂ ਨੇ ਘੱਗਰ ਨੇੜੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਅਤੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ। ਜਾਣਕਾਰੀ ਮੁਤਾਬਕ ਘੱਗਰ ਨਦੀ ਵਿੱਚ ਸਵੇਰ ਅੱਠ ਵਜੇ 70 ਹਜ਼ਾਰ ਕਿਊਸਿਕ ਪਾਣੀ ਆ ਗਿਆ ਸੀ। ਘੱਗਰ ਵਿੱਚ ਪਾਣੀ ਵਧਣ ਕਾਰਨ ਮੁਬਾਰਕਪੁਰ ਕਾਜ਼ਵੇਅ ਦੇ ਉੱਪਰ ਤੋਂ ਹੋ ਕੇ ਪਾਣੀ ਲੰਘਣ ਲੱਗ ਗਿਆ। ਕਾਜਵੇਅ ਦੇ ਨੇੜੇ ਨੀਵੀਂ ਥਾਂ ’ਤੇ ਵਾਸੀ ਝੁੱਗੀ-ਝੋਪੜੀਆਂ ਵਿੱਚ ਪਾਣੀ ਭਰ ਗਿਆ ਅਤੇ 100 ਦੇ ਕਰੀਬ ਪਰਿਵਾਰ ਬੇਘਰ ਹੋ ਗਏ। ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਪ੍ਰਸ਼ਾਸ਼ਨ ਵੱਲੋਂ ਮੁਬਾਰਕਪੁਰ ਕਾਜ਼ਵੇਅ ਦਾ ਰਾਹ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਨਦੀ ਅਤੇ ਨਾਲਿਆਂ ਵਿੱਚ ਪਾਣੀ ਵਧਣ ਨਾਲ ਇਲਾਕੇ ਦੀ ਕਈਂ ਲਿੰਕ ਸੜਕਾਂ ਦੇ ਉੱਪਰ ਤੋਂ ਪਾਣੀ ਲੰਘ ਗਿਆ। ਇਥੋਂ ਦੀ ਗੁਲਾਬਗੜ੍ਹ ਬੇਹੜਾ ਰੋਡ ਤੋਂ ਪਾਣੀ ਲੰਘਣ ਕਾਰਨ ਰਾਹ ਬੰਦ ਹੋ ਗਿਆ। ਡੇਰਾਬੱਸੀ ਸਰਕਾਰੀ ਕਾਲਜ ਤੋਂ ਪਿੰਡ ਜਿਉਲੀ ਨੂੰ ਜਾਣ ਵਾਲੀ ਸੜਕ ’ਤੇ ਪਿੰਡ ਮੁਕੰਦਪੁਰ ਬਰਸਾਤੀ ਨਾਲੇ ਦਾ ਪਾਣੀ ਕਾਜ਼ਵੇਅ ਟੱਪ ਗਿਆ ਜਿਸ ਕਾਰਨ ਇਹ ਰਾਹ ਬੰਦ ਹੋ ਗਿਆ। ਪਿੰਡ ਈਸਾਪੁਰ ਤੋਂ ਪਿੰਡ ਭਾਂਖਰਪੁਰ ਜਾਣ ਵਾਲੀ ਸੜਕ ’ਤੇ ਪੈਂਦੇ ਢਾਬੀ ਵਾਲੇ ਚੋਅ ਦਾ ਪਾਣੀ ਪੁਲੀ ਦੇ ਉੱਪਰ ਤੋਂ ਹੋ ਕੇ ਲੰਘ ਰਿਹਾ ਸੀ ਜਿਸਦਾ ਰਾਹ ਬੰਦ ਕਰਨਾ ਪਿਆ। ਇਸੇ ਤਰਾਂ ਘੱਗਰ ਨਦੀ ਦੇ ਨੇੜੇ ਪੈਂਦੇ ਪਿੰਡ ਅਮਲਾਲਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ। ਭਗਵਾਨਪੁਰ ਇੰਡਸਟਰੀ ਖੇਤਰ ਵਿੱਚ ਪਾਣੀ ਭਰ ਗਿਆ।

ਬਰਵਾਲਾ ਸੜਕ, ਬੇਹੜਾ ਰੋਡ, ਧਨੌਨੀ ਰੋਡ ਸਣੇ ਹੋਰਨਾਂ ਖੇਤਰਾਂ ਵਿੱਚ ਕਈਂ ਨਵੀਂ ਕੱਟੀ ਕਲੋਨੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਘੱਗਰ ਨਦੀ ਦੇ ਨੇੜਲੇ ਅਤੇ ਹੋਰਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਵੜ ਗਿਆ ਜਿਥੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਐਸ.ਡੀ.ਐਮ. ਅਮਿਤ ਗੁਪਤਾ ਨੇ ਕਿਹਾ ਕਿ ਪ੍ਰਸ਼ਾਸ਼ਨ ਪੂਰੀ ਤਰਾਂ ਚੌਕਸ ਹੈ ਅਤੇ ਪੂਰੀ ਸਥਿਤੀ ’ਤੇ ਨੇੜੇ ਤੋਂ ਨਜਰ ਰੱਖ ਰਿਹਾ ਹੈ।

Advertisement

ਘੱਗਰ ਦਰਿਆ ਵਿੱਚ ਸੱਤ ਘੰਟੇ ਵਹਿੰਦਾ ਰਿਹਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ

ਬਨੂੜ(ਕਰਮਜੀਤ ਸਿੰਘ ਚਿੱਲਾ): ਬਨੂੜ ਨੇੜਿਓਂ ਲੰਘਦੇ ਘੱਗਰ ਦਰਿਆ ਵਿਚ ਅੱਜ ਸੱਤ ਘੰਟੇ ਦੇ ਕਰੀਬ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਵਹਿੰਦਾ ਰਿਹਾ। ਘੱਗਰ ਦੇ ਕੰਢਿਆਂ ਤੇ ਵੱਸਦੇ ਪਿੰਡਾਂ ਦੇ ਵਸਨੀਕਾਂ ਵਿਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਾਫ਼ੀ ਡਰ ਦਾ ਮਾਹੌਲ ਰਿਹਾ ਪਰ ਦੁਪਹਿਰ ਤੋਂ ਬਾਅਦ ਘੱਗਰ ਦਾ ਪਾਣੀ ਲਗਾਤਾਰ ਘਟਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਘੱਗਰ ਦਰਿਆ ਵਿਚ ਅੱਜ ਆਇਆ ਪਾਣੀ ਇਸ ਵਰ੍ਹੇ ਦਾ ਸਭ ਤੋਂ ਵੱਧ ਪਾਣੀ ਰਿਕਾਰਡ ਕੀਤਾ ਗਿਆ। ਮਨੌਲੀ ਸੂਰਤ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਤੋਂ ਅੰਦਰਲੇ ਹਿੱਸੇ ਵਿੱਚ ਬੀਜੀ ਗਈ ਚਰੀ ਤੇ ਹੋਰ ਫ਼ਸਲਾਂ ਵਿਚ ਵੀ ਪਾਣੀ ਭਰ ਗਿਆ। ਪਿੰਡਾਂ ਦੇ ਵਸਨੀਕ ਘੱਗਰ ਦਰਿਆ ਦੇ ਪੁਲਾਂ ਤੇ ਖੜ੍ਹ ਕੇ ਪਾਣੀ ਦਾ ਜਾਇਜ਼ਾ ਲੈਂਦੇ ਵੇਖੇ ਗਏ।

Advertisement
Show comments