ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਫਲੱਡ ਗੇਟ 6ਵੀਂ ਵਾਰ ਖੋਲ੍ਹੇ

ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪਿਆ
Advertisement

ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਲੰਘੀ ਰਾਤ ਤੋਂ ਹੋ ਰੁਕ ਰੁਕ ਕੇ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1163 ਫੁੱਟ ਨੂੰ ਟੱਪ ਗਿਆ ਹੈ। ਇਸੇ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਕੁੱਲ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ ਹਨ। ਜਾਣਕਾਰੀ ਅਨੁਸਾਰ ਦੇਰ ਰਾਤ ਸੁਖਨਾ ਝੀਲ ਵਿੱਚ ਇਕਦਮ ਪਾਣੀ ਦੀ ਵਾਧੂ ਆਮਦ ਹੋਣ ਕਰਕੇ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੜਕੇ 3.45 ਵਜੇ ਦੇ ਕਰੀਬ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੀਜ਼ਨ ਵਿੱਚ 6ਵੀਂ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਚਾਰ ਵਾਰ ਇਕ ਫਲੱਡ ਗੇਟ ਖੋਲ੍ਹਿਆ ਗਿਆ ਸੀ ਜਦੋਂ ਕਿ ਇਕ ਵਾਰ ਦੋ ਫਲੱਡ ਗੇਟ ਖੋਲ੍ਹੇ ਹਨ। ਮੌਸਮ ਵਿਭਾਗ ਤੋਂ ਮਿੱਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਘੀ ਰਾਤ 35.8 ਐੱਮਐੱਮ ਅਤੇ ਮੁਹਾਲੀ ਵਿੱਚ 79 ਐੱਮਐੱਮ ਮੀਂਹ ਪਿਆ ਹੈ।

Advertisement

Advertisement
Tags :
chandigarhSukhna flood gates openedSukhna Lakeਸੁਖਨਾ ਝੀਲਸੁਖਨਾ ਝੀਲ ਚੰਡੀਗੜ੍ਹਚੰਡੀਗੜ੍ਹ ਖ਼ਬਰਾਂਪੰਜਾਬ ਖ਼ਬਰਾਂਪੰਜਾਬੀ ਖ਼ਬਰਾਂਫਲੱਡ ਗੇਟ
Show comments