ਝੰਡੀ ਦੀ ਕੁਸ਼ਤੀ ਪਹਿਲਵਾਨ ਜੌਂਟੀ ਗੁੱਜਰ ਦਿੱਲੀ ਨੇ ਜਿੱਤੀ
ਪਿੰਡ ਨਾਡਾ ਦੀ ਛਿੰਝ ਦੌਰਾਨ ਹੌਦੀ ਇਰਾਨ ਨੂੰ ਚਿੱਤ ਕੀਤਾ
Advertisement
ਨੱਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਪਿੰਡ ਨਾਡਾ ਵਿੱਚ ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੇ ਵਸੀਲੇ ਨਾਲ ਕਰਵਾਏ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਪ੍ਰਸਿੱਧ ਪਹਿਲਵਾਨ ਜੌਂਟੀ ਗੁੱਜਰ ਦਿੱਲੀ ਨੇ ਹੌਦੀ ਇਰਾਨ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਰੁੱਧ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਛਿੰਜ ਕਮੇਟੀ ਦੇ ਪ੍ਰਬੰਧਕਾਂ ਹੇਮਰਾਜ, ਬਿੱਟੂ, ਰੋਸ਼ਨ, ਸਾਬਕਾ ਕੌਂਸਲਰ ਕ੍ਰਿਸ਼ਨ ਬਿੱਲਾ, ਨੀਟੂ ਬਾਂਸਲ, ਕਰਤਾਰ ਭੁੰਬਲਾ, ਮੋਹਿੰਦਰ ਬਹਿੜਾ, ਜਗਤਾਰ ਆਦਿ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਦੋ ਨੰਬਰ ਦੀ ਝੰਡੀ ਵਿੱਚ ਰਵੀ ਰੌਣੀ ਤੇ ਜੱਸ ਮਾਮੂਪੁਰ ਬਰਾਬਰ ਰਹੇ। ਸਪੈਸ਼ਲ ਮੁਕਾਬਲਿਆਂ ਦੌਰਾਨ ਜੱਸਾ ਨਾਡਾ ਅਖਾੜੇ ਦੇ ਪਹਿਲਵਾਨਾਂ ਸੌਰਵ, ਦਿਨੇਸ਼, ਯੋਗੇਸ਼ ਆਦਿ ਦਾ ਵਧੀਆ ਪ੍ਰਦਰਸ਼ਨ ਰਿਹਾ। ਮੱਖਣ ਚੰਡੀਗੜ੍ਹ ਤੇ ਰਾਜਦੀਪ ਰੌਣੀ,ਅਰਜਨ ਟੱਗਰਾ ਤੇ ਜੱਗਾ ਮਾਨਸਾ,ਅਭਿਸ਼ੇਕ ਚੰਡੀਗੜ੍ਹ ਤੇ ਦਿਨੇਸ਼ ਮਹਾਂਰਾਸ਼ਟਰ ਸਣੇ ਕਈ ਕੁਸ਼ਤੀਆਂ ਦੇ ਨਤੀਜੇ ਬਰਾਬਰ ਰਹੇ। ਸਕੂਲੀ ਵੱਖ-ਵੱਖ ਖੇਡਾਂ ਵਿੱਚ ਸੱਤ ਮੈਡਲ ਪ੍ਰਾਪਤ ਕਰਨ ਖੁਸ਼ਪ੍ਰੀਤ ਕੌਰ ਨਾਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਆਮ ਆਦਮੀ ਪਾਰਟੀ ਤੋਂ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੌੜੀ ਹਾਜ਼ਰ ਸਨ। ਵਿਸ਼ੇਸ਼ ਮਹਿਮਾਨਾਂ ਵਿੱਚ ਖੇਡ ਵਿਭਾਗੀ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ, ਭਾਜਪਾ ਵੱਲੋਂ ਫਤਹਿਜੰਗ ਸਿੰਘ ਬਾਜਵਾ ਤੇ ਗੁਰਧਿਆਨ ਸਿੰਘ ਕਰੌਰਾਂ, ਕਾਂਗਰਸ ਵੱਲੋਂ ਵਿਜ਼ੇ ਕੁਮਾਰ ਸ਼ਰਮਾ ਟਿੰਕੂ ਤੇ ਪ੍ਰਧਾਨ ਮਨਜੀਤ ਸਿੰਘ ਸਿੱਧੂ ਨਵਾਂ ਗਰਾਉਂ, ਕੌਂਸਲਰ ਗੁਰਬਚਨ ਸਿੰਘ ਨਵਾਂ ਗਰਾਉਂ ਹਾਜ਼ਰ ਸਨ, ਮੰਡਲ ਪ੍ਰਧਾਨ ਜੋਗਿੰਦਰ ਕਾਨੇ ਦਾ ਵਾੜਾ ਆਦਿ ਬੁਲਾਰਿਆਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਾਲਾਘਾ ਕੀਤੀ। ਰਾਜੇਸ਼ ਧੀਮਾਨ ਡੱਡੂ ਮਾਜਰਾ ਤੇ ਪ੍ਰਿੰਸ ਨੇ ਸ਼ਾਇਰੋ-ਸ਼ਾਇਰੀ ਵਾਲੀ ਕੁਮੈਂਟਰੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ।
Advertisement
Advertisement