ਝਿੰਗੜਾਂ ਕਲਾਂ ’ਚ ਇੱਕੋ ਰਾਤ ਪੰਜ ਮੋਟਰਾਂ ’ਤੇ ਚੋਰੀ
ਇੱਥੋਂ ਨੇੜਲੇ ਪਿੰਡ ਝਿੰਗੜਾਂ ਕਲਾਂ ਵਿੱਚ ਚੋਰਾਂ ਨੇ ਛੇਵੀਂ ਵਾਰ ਕਿਸਾਨਾਂ ਦੀਆਂ ਪੰਜ ਮੋਟਰਾਂ ’ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪ੍ਰਿੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਲੰਘੀ ਰਾਤ ਉਨ੍ਹਾਂ ਦੀ ਮੋਟਰ ਤੋਂ ਇਨਾਵਾ ਜਸਵਿੰਦਰ ਸਿੰਘ, ਕਰਮ ਸਿੰਘ,...
Advertisement
ਇੱਥੋਂ ਨੇੜਲੇ ਪਿੰਡ ਝਿੰਗੜਾਂ ਕਲਾਂ ਵਿੱਚ ਚੋਰਾਂ ਨੇ ਛੇਵੀਂ ਵਾਰ ਕਿਸਾਨਾਂ ਦੀਆਂ ਪੰਜ ਮੋਟਰਾਂ ’ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪ੍ਰਿੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਲੰਘੀ ਰਾਤ ਉਨ੍ਹਾਂ ਦੀ ਮੋਟਰ ਤੋਂ ਇਨਾਵਾ ਜਸਵਿੰਦਰ ਸਿੰਘ, ਕਰਮ ਸਿੰਘ, ਸੁਖਵੀਰ ਸਿੰਘ ਤੇ ਨਿਰਮਲ ਸਿੰਘ ਪੰਜ ਕਿਸਾਨਾਂ ਦੀਆਂ ਮੋਟਰਾਂ ਨੂੰ ਪਾੜ ਲਗਾਏ ਅਤੇ ਅੰਦਰੋਂ ਤਾਰਾਂ, ਗਰਿੱਪ ਅਤੇ ਬਿਜਲੀ ਦਾ ਹੋਰ ਸਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰਾਂ ਤੋਂ ਤਾਲਾ ਨਹੀਂ ਖੁੱਲ੍ਹਿਆ, ਇਸ ਲਈ ਉਨ੍ਹਾਂ ਨੇ ਕਟਰ ਦੀ ਮਦਦ ਨਾਲ ਲੋਹੇ ਦਾ ਦਰਵਾਜ਼ਾ ਹੀ ਕੱਟ ਲਿਆ ਅਤੇ ਦਰਵਾਜ਼ੇ ਨੂੰ ਪਾੜ ਲਗਾ ਕੇ ਚੋਰੀ ਕੀਤੀ। ਉਨ੍ਹਾਂ ਪੁਲੀਸ ਨੂੰ ਸੂਚਿਤ ਕਰਨ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਸੂਚਨਾ ਮਿਲਣ ’ਤੇ ਮੌਕਾ ਦੇਖਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement