ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡ ਸੰਗੋਥਾ ਦੀ ਪੰਚ ਪਰਿਵਾਰ ਸਣੇ ਭਾਜਪਾ ’ਚ ਸ਼ਾਮਲ

ਇਥੋਂ ਨਜ਼ਦੀਕੀ ਪਿੰਡ ਸੰਗੋਥਾ ਵਿੱਚ ਭਾਜਪਾ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਦੀ ਮੌਜੂਦਾ ਪੰਚ ਪ੍ਰੀਤੀ ਸ਼ਰਮਾ ਨੇ ਆਪਣੇ ਕਰੀਬ 50 ਪਰਿਵਾਰਕ ਅਤੇ ਨਜ਼ਦੀਕੀ ਸਾਥੀਆਂ ਸਣੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਭਾਜਪਾ ’ਚ ਸ਼ਾਮਲ ਹੋਏ ਵਿਅਕਤੀਆਂ ਵਿੱਚ ਬੰਟੀ ਸ਼ਰਮਾ,...
ਪਿੰਡ ਵਾਸੀਆਂ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਮਨਪ੍ਰੀਤ ਬਨੀ ਸੰਧੂ। -ਫੋਟੋ: ਭੱਟੀ
Advertisement

ਇਥੋਂ ਨਜ਼ਦੀਕੀ ਪਿੰਡ ਸੰਗੋਥਾ ਵਿੱਚ ਭਾਜਪਾ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਦੀ ਮੌਜੂਦਾ ਪੰਚ ਪ੍ਰੀਤੀ ਸ਼ਰਮਾ ਨੇ ਆਪਣੇ ਕਰੀਬ 50 ਪਰਿਵਾਰਕ ਅਤੇ ਨਜ਼ਦੀਕੀ ਸਾਥੀਆਂ ਸਣੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਭਾਜਪਾ ’ਚ ਸ਼ਾਮਲ ਹੋਏ ਵਿਅਕਤੀਆਂ ਵਿੱਚ ਬੰਟੀ ਸ਼ਰਮਾ, ਪਰੋਮਿਲਾ, ਰਾਮ ਕਰਨ, ਬਬਲੀ, ਨਸੀਬ ਚੰਦ, ਰਵੀ ਕੁਮਾਰ, ਸੋਨੂੰ, ਹਰਮੇਸ਼ ਚੰਦ ਸ਼ਾਮਲ ਹਨ , ਜਿਨ੍ਹਾ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਬੰਨੀ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਨ ਸੂਬੇ ਦੀ ਜਨਤਾ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਇਸ ਮੌਕੇ ਡੇਰਾਬਸੀ ਦੇ ਮੰਡਲ ਪ੍ਰਧਾਨ ਪਵਨ ਧੀਮਾਨ ਅਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।

 

Advertisement

Advertisement
Show comments