ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ’ਚ ਪਹਿਲੇ ਸਾਈਕਲ ਟਰੈਕ ਦਾ ਉਦਘਾਟਨ

ਸ਼ਹਿਰ ਦੇ ਹਰ ਕੋਨੇ ਵਿੱਚ ਬਣਾਇਆ ਜਾਵੇਗਾ ਸਾਈਕਲ ਟਰੈਕ: ਜੀਤੀ ਸਿੱਧੂ
ਮੁਹਾਲੀ ’ਚ ਟਰੈਕ ’ਤੇ ਸਾਈਕਲ ਚਲਾਉਂਦੇ ਹੋਏ ਮੇਅਰ ਜੀਤੀ ਸਿੱਧੂ ਤੇ ਹੋਰ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 10 ਮਈ

Advertisement

ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੁਰਾਣੇ ਸਪਾਈਸ ਚੌਕ ’ਤੇ ਮੁਹਾਲੀ ਏਅਰਪੋਰਟ ਸੜਕ ਤੋਂ ਚੀਮਾ ਟਰੈਫ਼ਿਕ ਲਾਈਟ ਪੁਆਇੰਟ ਤੱਕ ਨਵੇਂ ਬਣਾਏ ਗਏ ਸ਼ਹਿਰ ਦੇ ਪਹਿਲੇ ਸਾਈਕਲ ਟਰੈਕ ਦਾ ਉਦਘਾਟਨ ਖ਼ੁਦ ਇਸ ਟਰੈਕ ’ਤੇ ਸਾਈਕਲ ਚਲਾ ਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਲਗਭਗ 80 ਲੱਖ ਰੁਪਏ ਖ਼ਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਸਾਈਕਲ ਟਰੈਕ ਆਮ ਸ਼ਹਿਰੀਆਂ ਅਤੇ ਸਨਅਤੀ ਖੇਤਰ ਦੇ ਕਾਮਿਆਂ ਲਈ ਬੇਹੱਦ ਲਾਹੇਵੰਦ ਹੋਵੇਗਾ ਕਿਉਂਕਿ ਇਸ ਸੜਕ ’ਤੇ ਜ਼ਿਆਦਾ ਆਵਾਜਾਈ ਹੋਣ ਕਾਰਨ ਪੈਦਲ ਅਤੇ ਸਾਈਕਲ ਸਵਾਰਾਂ ਨੂੰ ਕਾਫ਼ੀ ਮੁਸ਼ਕਲ ਹੁੰਦੀ ਸੀ। ਸਾਈਕਲ ਟਰੈਕ ਬਣਨ ਨਾਲ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਸੈਕਟਰ ਡਿਵਾਈਡਿੰਗ ਸੜਕਾਂ ’ਤੇ ਬਣੇ ਮਕਾਨਾਂ ਦੇ ਪਿਛਲੇ ਪਾਸੇ ਵਾਧੂ ਜਗ੍ਹਾ ’ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਰੰਤ ਕਬਜ਼ੇ ਹਟਾਏ ਜਾਣ ਤਾਂ ਜੋ ਇੱਥੇ ਡਿਜ਼ਾਈਨ ਅਨੁਸਾਰ ਸਾਈਕਲ ਟਰੈਕ ਬਣਾਏ ਜਾ ਸਕਣ। ਇਸ ਨਾਲ ਟਰੈਫ਼ਿਕ ਵਿਵਸਥਾ ਵਿੱਚ ਸੁਧਾਰ ਆਵੇਗਾ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵੀ ਬੋਝ ਘਟੇਗਾ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਸ਼ਹਿਰ ਅੰਦਰ ਲੋੜ ਅਨੁਸਾਰ ਸਾਈਕਲ ਟਰੈਕ ਬਣਾਏ ਜਾਣਗੇ। ਬਸ਼ਰਤੇ ਲੋਕ ਅੜਿੱਕਾ ਨਾ ਬਣਨ ਅਤੇ ਖ਼ੁਦ ਹੀ ਕਬਜ਼ੇ ਵਿੱਚ ਲਈ ਜਗ੍ਹਾ ਖਾਲੀ ਕਰ ਦੇਣ।

ਇਸ ਮੌਕੇ ਸੈਕਟਰ-57 ਦੇ ਕੌਂਸਲਰ ਕੁਲਵੰਤ ਕੌਰ, ਸਮਾਜ ਸੇਵੀ ਗੁਰੂ ਸਾਹਿਬ ਸਿੰਘ ਅਤੇ ਸ਼ਾਹੀਮਾਜਰਾ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਉਨ੍ਹਾਂ ਦੀ ਮੰਗ ’ਤੇ ਸਾਈਕਲ ਟਰੈਕ ਬਣਾਉਣ ਲਈ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕੀਤਾ।

Advertisement
Show comments