ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਵਿੱਚ ਜਿਮ ਮਾਲਕ ’ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ, ਹਾਲਤ ਗੰਭੀਰ

ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ
Advertisement

ਮੁਹਾਲੀ ਦੇ ਫੇਜ਼ 2 ਦੇ ਇੱਕ ਜਿਮ ਮਾਲਕ ਉੱਤੇ ਅੱਜ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਉੱਤੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਵਿੱਕੀ ਨਾਮ ਦੇ ਇਸ ਜਿਮ ਮਾਲਕ ਦੀਆਂ ਲੱਤਾਂ ਵਿੱਚ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਜਿੰਮ ਮਾਲਕ ਦੀ ਤਸਵੀਰ

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਜਿਮ ਮਾਲਕ ਆਪਣੇ ਜਿਮ ਦੇ ਬਾਹਰ ਗੱਡੀ ਵਿੱਚ ਪਿਆ ਸੀ ਜਦੋਂ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ। ਜਿਮ ਟਰੇਨਰ ਅਤੇ ਜਿਮ ਵਿੱਚ ਆਏ ਨੌਜਵਾਨਾਂ ਨੇ ਜ਼ਖ਼ਮੀ ਹੋਏ ਜਿਮ ਮਾਲਕ ਨੂੰ ਹਸਪਤਾਲ ਪਹੁੰਚਾਇਆ। ਮਾਰਕੀਟ ਦੇ ਚੌਕੀਦਾਰਾਂ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਅਤੇ ਮੁਹਾਲੀ ਦੇ ਫੇਜ਼ ਇੱਕ ਥਾਣੇ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਿਮ ਮਾਲਕ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਵੀ ਘੋਖ ਕੀਤੀ ਜਾ ਰਹੀ ਹੈ।

Advertisement

ਜਾਣਕਾਰੀ ਅਨੁਸਾਰ ਹਮਲਾਵਰ ਸੀਸੀਟੀਵੀ ਕੈਮਰਿਆਂ ਵਿੱਚ ਘਟਨਾ ਵਾਲੇ ਸਥਾਨ ਤੋਂ ਮੋਟਰਸਾਈਕਲ ਉੱਤੇ ਜਾਂਦੇ ਵਿਖਾਈ ਦੇ ਰਹੇ ਹਨ। ਜਿਮ ਮਾਲਕ ਇੱਥੇ ਪਿਛਲੇ ਸੱਤ ਸਾਲ‌ ਤੋਂ ਜਿਮ ਚਲਾ ਰਿਹਾ ਹੈ। ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
Tags :
firing at Gym Owner in Mohaliਮੁਹਾਲੀ ਖ਼ਬਰਾਂਮੁਹਾਲੀ ਵਿਚ ਜਿਮ ਮਾਲਕ ’ਤੇ ਫਾਇਰਿੰਗ
Show comments