ਮੁਹਾਲੀ ਵਿੱਚ ਭਾਜਪਾ ਆਗੂ ਦੀ ਥਾਰ ’ਤੇ ਫਾਇਰਿੰਗ
ਸਕਾਰਪਿਓ ਵਿੱਚ ਆਏ ਸਨ ਹਮਲਾਵਰ; ਸੱਤ ਗੋਲੀਆਂ ਚੱਲੀਆਂ
Advertisement
ਮੁਹਾਲੀ ਵਿਚ ਭਾਜਪਾ ਆਗੂ ਦੇ ਫੇਜ਼-1 ਦੇ ਘਰ ਦੇ ਬਾਹਰ ਖੜ੍ਹੀ ਥਾਰ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਤਲਵਾਰਾਂ ਤੇ ਰਾਡਾਂ ਨਾਲ ਗੱਡੀ ਦੀ ਭੰਨਤੋੜ ਕੀਤੀ ਗਈ। ਇਹ ਗੋਲੀਆਂ ਬੀਤੀ ਦੇਰ ਰਾਤ ਚਲਾਈਆਂ ਗਈਆਂ। ਇਸ ਘਟਨਾ ਸਬੰਧੀ ਭਾਜਪਾ ਆਗੂ ਗੁਰਦੀਪ ਸਿੰਘ ਨੂੰ ਉਦੋਂ ਪਤਾ ਚੱਲਿਆ ਜਦੋਂ ਉਹ ਅੱਜ ਸਵੇਰੇ ਜਿਮ ਜਾਣ ਲੱਗਿਆ। ਪੇਇੰਗ ਗੈਸਟ ਰਿਹਾਇਸ਼ ਦੇ ਮਾਲਕ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਲੱਗਿਆ ਕਿ ਕਿਸੇ ਨੇ ਗੱਡੀ ’ਤੇ ਪੱਥਰ ਮਾਰੇ ਹਨ ਪਰ ਜਾਂਚ ਕਰਨ ’ਤੇ ਗੱਡੀ ਦੇ ਅੰਦਰੋਂ ਇੱਕ ਗੋਲੀ ਦਾ ਖੋਲ ਮਿਲਿਆ। ਸੀ ਸੀ ਟੀ ਵੀ ਫੁਟੇਜ ਦੇਖਣ ’ਤੇ ਪਤਾ ਲੱਗਿਆ ਸਕਾਰਪਿਓ ਵਿਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੱਡੀ ’ਤੇ ਗੋਲੀ ਚਲਾਈ ਅਤੇ ਫਿਰ ਬੋਨਟ ’ਤੇ ਤਲਵਾਰਾਂ ਮਾਰ ਕੇ ਭੰਨ-ਤੋੜ ਕੀਤੀ। ਉਨ੍ਹਾਂ ਮਾਮਲੇ ਬਾਰੇ ਤੁਰੰਤ ਪਹਿਲਾ ਫੇਜ਼ ਥਾਣੇ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
