ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਵਿਚ ਫਾਇਰਿੰਗ, ਫੇਜ਼ 7 ਵਿਚ ਘਰ ਦੇ ਬਾਹਰ ਚੱਲੀਆਂ 35 ਗੋਲੀਆਂ; ਤਿੰਨ ਕਾਰਾਂ ਨੁਕਸਾਨੀਆਂ

ਦੋ ਬਾਈਕ ਸਵਾਰਾਂ ਨੇ ਵੱਡੇ ਤੜਕੇ ਚਲਾਈਆਂ ਗੋਲੀਆਂ; ਫੇਜ਼ 7 ਪੁਲੀਸ ਥਾਣੇ ਦੇ ਪਿਛਲੇ ਪਾਸੇ ਹੋਈ ਫਾੲਿਰਿੰਗ
Advertisement

ਦੋ ਬਾਈਕ ਸਵਾਰਾਂ ਨੇ ਸ਼ੁੱਕਰਵਾਰ ਵੱਡੇ ਤੜਕੇ ਇਥੇ ਸੱਤ ਫੇਜ਼ ਵਿਚ ਇਕ ਘਰ ਦੇ ਬਾਹਰ 35 ਰੌਂਦ ਫਾਇਰ ਕੀਤੇ। ਫਾਇਰਿੰਗ ਦੌਰਾਨ ਘਰ ਦੇ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ। ਇਹ ਘਟਨਾ ਫੇਜ਼-7 ਪੁਲੀਸ ਥਾਣੇ ਅਤੇ ਫੇਜ਼-7 ਵਿੱਚ ਐਨਆਰਆਈ ਪੁਲੀਸ ਸਟੇਸ਼ਨ ਦੇ ਪਿਛਲੇ ਪਾਸੇ ਵਾਪਰੀ।

ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਦਿਖਾਈ ਦਿੱਤੇ, ਜੋ ਘਰ ਦੇ ਬਾਹਰ ਲਗਪਗ 40 ਸਕਿੰਟਾਂ ਤੱਕ ਰੁਕ ਕੇ ਗੋਲੀਆਂ ਚਲਾਉਂਦੇ ਰਹੇ ਅਤੇ ਫਿਰ ਮੌਕੇ ਤੋਂ ਭੱਜ ਗਏ। ਫਾਇਰਿੰਗ ਵਿੱਚ ਗੁਆਂਢੀਆਂ ਦੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ।

Advertisement

ਸੇਵਾਮੁਕਤ ਸਰਕਾਰੀ ਕਰਮਚਾਰੀ ਮਨਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਘਰ ਦੇ ਮਾਲਕ ਨੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੁਣ ਤੱਕ ਕੋਈ ਧਮਕੀ ਜਾਂ ਫਿਰੌਤੀ ਦਾ ਫੋਨ ਨਹੀਂ ਆਇਆ ਹੈ।

Advertisement
Tags :
35 rounds fired35 ਗੋਲੀਆਂ ਚੱਲੀਆਂMohali firingPhase 7 homeਪੰਜਾਬੀ ਖ਼ਬਰਾਂਮੁਹਾਲੀ ਫੇਜ਼ 7 ਵਿਚ ਫਾਇਰਿੰਗਮੁਹਾਲੀ ਵਿਚ ਫਾਇਰਿੰਗ
Show comments