ਫਰਨੀਚਰ ਦੇ ਗੁਦਾਮ ਸਣੇ ਛੇ ਥਾਵਾਂ ’ਤੇ ਅੱਗ ਲੱਗੀ
ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਬਾਅਦ ਦੁਪਹਿਰ ਫਰਨੀਚਰ ਦੇ ਗੁਦਾਮ ਨੂੰ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦੇ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਅੱਗ ’ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਬੀਤੀ ਦੀਵਾਲੀ ਦੀ ਰਾਤ ਡੇਰਾਬੱਸੀ ਵਿਖੇ ਛੇ ਵੱਖ ਵੱਖ ਥਾਵਾਂ ’ਤੇ ਅੱਗ ਲੱਗ ਗਈਆਂ। ਤ੍ਰਿਵੇਦੀ ਕੈਂਪ ਵਿੱਚ ਡੀ.ਡੀ. ਫਰਨੀਚਰ ਦਾ ਗੁਦਾਮ ਹੈ। ਉਥੇ ਅੱਜ ਬਾਅਦ ਦੁਪਹਿਰ ਕਰੀਬ ਸਵਾ ਚਾਰ ਵਜੇ ਦੇ ਕਰੀਬ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੁਦਾਮ ਦੇ ਪਿੱਛੇ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਜਿਸ ਤੋਂ ਚੰਗਿਆੜੀ ਗੁਦਾਮ ਵਿੱਚ ਆ ਗਈ। ਡੇਰਾਬੱਸੀ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਡੀ.ਡੀ. ਫਰਨੀਚਰ ਦੇ ਮਾਲਕ ਡਿੰਪਲ ਨਰੂਲਾ ਨੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਇਸ ਗੁਦਾਮ ਵਿੱਚ 80 ਫ਼ੀਸਦ ਪੁਰਾਣਾ ਫਰਨੀਚਰ ਅਤੇ 20 ਫ਼ੀਸਦ ਨਵਾਂ ਫਰਨੀਚਰ ਸੀ। ਉਧਰ, ਦੀਵਾਲੀ ਵਾਲੇ ਦਿਨ ਗੋਲਡਨ ਪਾਮ ਸੁਸਾਇਟੀ ਦੇ ਨੇੜੇ ਬੰਦ ਪਈ ਫੈਕਟਰੀ ਵਿੱਚ ਘਾਹ ਫੂਸ ਨੂੰ ਅੱਗ ਲੱਗ ਗਈ ਸੀ ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਸੀ। ਇਸੇ ਤਰਾਂ ਹੈਬਤਪੁਰ ਸੜਕ ’ਤੇ ਸਥਿਤ ਗੁਲਮੋ ਦੱਸਿਆ ਕਿ ਅੱਗ ਕਾਰਨਹਰ ਸਿਟੀ ਵਿੱਚ ਦੋ ਦੋ ਕਾਰਾਂ ਨੂੰ ਅੱਗ ਲੱਗ ਗਈ ਸੀ। ਬੱਸ ਸਟੈਂਡ ਦੇ ਪਿੱਛੇ ਕਬਾੜ ਦੇ ਢੇਰ ਨੂੰ ਅੱਗ ਲੱਗ ਗਈ ਸੀ। ਪਿੰਡ ਧਨੌਨੀ ਵਿੱਚ ਗੁਹਾਰੇ ਨੂੰ ਅੱਗ ਲੱਗ ਗਈ ਸੀ। ਲੰਘੀ ਰਾਤ ਲਾਲੜੂ ਦੇ ਸਰਸੀਣੀ ਵਿੱਚ ਵੀ ਕਾਰ ਨੂੰ ਅੱਗ ਲੱਗ ਗਈ ਸੀ। ਘਟਨਾਵਾਂ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।