ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ੍ਹ ਅਤੇ ਨੇੜਲੇ ਖੇਤਰਾਂ ਲਈ ਦੋ ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਸਮੀ ਤੌਰ ’ਤੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਤਕਨੀਕ ਵਾਲੇ ਇਹ ਫਾਇਰ ਬ੍ਰਿਗੇਡ ਵਾਹਨ ਅੱਗ ਲੱਗਣ ਦੀ ਕਿਸੇ ਵੀ ਘਟਨਾ ’ਤੇ ਤੁਰੰਤ ਕਾਬੂ ਪਾਉਣ ਦੇ ਸਮਰੱਥ ਹਨ। ਉਨ੍ਹਾਂ ਦੱਸਿਆ ਕਿ ਛੋਟਾ ਵਾਹਨ ਤੰਗ ਗਲੀਆਂ ਅਤੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਅਸਾਨੀ ਨਾਲ ਜਾ ਸਕੇਗਾ, ਜਿਸ ਵਿੱਚ 300 ਲਿਟਰ ਪਾਣੀ ਦੀ ਵਿਵਸਥਾ ਹੋਵੇਗੀ ਜਦੋਂ ਕਿ ਵੱਡਾ ਵਾਹਨ ਇੱਕ ਹਜ਼ਾਰ ਲਿਟਰ ਪਾਣੀ ਦੀ ਸਮਰੱਥਾ ਤੇ ਹੋਰ ਸੁਵਿਧਾਵਾਂ ਵਾਲੇ ਹਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦਸਤਾ 24 ਘੰਟੇ ਤਿਆਰ ਰਹੇਗਾ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਹਨ। ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ, ਫਾਇਰ ਅਫਸਰ ਜਗਜੀਤ ਸਿੰਘ, ਰਣਜੀਤ ਸਿੰਘ ਪਨਾਗ, ਭੁਪਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਖੱਟੜਾ, ਦਲਜੀਤ ਸਿੰਘ ਵਿਰਕ, ਸਤਿਆਪਾਲ ਸਿੰਘ ਲੋਧੀ, ਮੁਹੰਮਦ ਸਲਮਾਨ, ਗੌਰਵ ਅਗਰਵਾਲ, ਸਲੀਮ ਖਾਨ, ਨਸੀਮ ਮੁਹੰਮਦ, ਆਰਿਫ ਖਾਨ ਤੇ ਸ਼ਹਿਜਾਦ ਆਲਮ ਹਾਜ਼ਰ ਸਨ।
