ਗੁਰੂ ਨਾਨਕ ਮੋਦੀਖਾਨਾ ਸਟੋਰ ’ਚ ਅੱਗ ਲੱਗੀ
ਸ਼ਾਰਟ ਸ਼ਰਕਟ ਨਾਲ ਵਾਪਰੀ ਘਟਨਾ
Advertisement
ਇੱਥੋਂ ਨੇੜਲੇ ਪਿੰਡ ਘੜਾਮਾਂ ਕਲਾਂ ਵਿੱਚ ਬੀਤੀ ਰਾਤ ਗੁਰੂ ਨਾਨਕ ਮੋਦੀ ਖਾਨਾ ਸਟੋਰ ਵਿੱਚ ਬਿਜਲੀ ਦੇ ਸ਼ਾਰਟ ਸ਼ਰਕਟ ਨਾਲ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਸਿਮਰਨਜੀਤ ਸਿੰਘ ਅਨੁਸਾਰ ਅੱਗ ਲੱਗਣ ਕਾਰਨ 45 ਲੱਖ ਦੇ ਕਰੀਬ ਰਾਸ਼ੀ ਦਾ ਸਾਮਾਨ ਸੜ ਗਿਆ।ਪਿੰਡ ਘੜਾਮਾਂ ਵਿੱਚ ਅੱਗ ਨਾਲ ਸੜਿਆ ਸਾਮਾਨ ਦੇਖਦੇ ਹੋਏ ਲੋਕ।
ਪੀੜਤ ਦੁਕਾਨਦਾਰ ਸਿਮਰਨਜੀਤ ਸਿੰਘ ਨੇ ਦੱਸਿਅ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ। ਰਾਤੀਂ ਸਾਢੇ ਬਾਰਾਂ ਵਜੇ ਦੁਕਾਨ ਅੱਗਿਉਂ ਲੰਘ ਰਹੇ ਇਕ ਵਿਅਕਤੀ ਨੇ ਅੱਗ ਵਿੱਚੋਂ ਧੂੰਆਂ ਨਿਕਲਣ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਦੁਕਾਨ ਤੇ ਪਹੁੰਚੇ ਤਾਂ ਅੰਦਰ ਭਿਆਨਕ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਉਨ੍ਹਾਂ ਗੁਰਦੁਆਰੇ ਵਿਚ ਅਨਾਊਂਸਮੈਂਟ ਕਰਕੇ ਪਿੰਡ ਵਾਸੀ ਇਕੱਠੇ ਕੀਤੇ ਅਤੇ ਰਾਜਪੁਰਾ ਸਥਿਤ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਤੇ ਫ਼ਾਇਰ ਬ੍ਰਿਗੇਡ ਨੇ ਦੋ ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਨਾਲ ਸਮੁੱਚਾ ਸਾਮਾਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸ਼ਰਕਟ ਨਾਲ ਲੱਗੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਪੀੜਤ ਦੁਕਾਨਦਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
Advertisement
Advertisement