ਤਿਉਹਾਰੀ ਸੀਜ਼ਨ: ਮੁਹਾਲੀ ਪੁਲੀਸ ਵੱਲੋਂ ਫਲੈਗ ਮਾਰਚ
ਲੋਕ ਕਿਸੇ ਵੀ ਸ਼ੱਕੀ ਵਸਤੂ ਜਾਂ ਘਟਨਾ ਪ੍ਰਤੀ ਸਚੇਤ ਰਹਿਣ: ਹਰਸਿਮਰਨ ਸਿੰਘ ਬੱਲ
Advertisement
ਮੁਹਾਲੀ ਪੁਲੀਸ ਵਲੋਂ ਅੱਜ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਲੋਕਾਂ ਦਾ ਭਰੋਸਾ ਬਹਾਲ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ਤੋਂ ਆਰੰਭ ਹੋਇਆ ਅਤੇ ਫੇਜ਼ 11, ਆਈਸਰ, ਗੁਰਦੁਆਰਾ ਸਿੰਘ ਸ਼ਹੀਦਾਂ, ਗੋਦਰੇਜ ਚੌਕ, ਪੀ ਸੀ ਐੱਲ ਲਾਈਟਾਂ, ਤਿੰਨ-ਪੰਜ ਦੀਆਂ ਲਾਈਟਾਂ, ਫੇਜ਼ 7 ਦੀਆਂ ਲਾਈਟਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚ ਕੇ ਸਮਾਪਤ ਹੋਇਆ।ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸ ਐੱਸ ਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ’ਤੇ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦਾ ਭਰੋਸਾ ਬਹਾਲ ਰੱਖਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਚੌਕਸ ਰਹਿਣ ਅਤੇ ਆਪਣੇ ਆਸ ਪਾਸ ਕਿਸੇ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਜਾਣਕਾਰੀ ਮਿਲਣ ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ।
ਇਸ ਮਾਰਚ ਵਿੱਚ ਐੱਸ ਐੱਚ ਓ ਸੋਹਾਣਾ ਅਮਨਦੀਪ ਸਿੰਘ, ਐੱਸ ਐੱਚ ਓ ਫੇਜ਼ 8 ਸਤਨਾਮ ਸਿੰਘ, ਐੱਸ ਐੱਚ ਓ ਫੇਜ਼ 11 ਪੈਰੀ ਵਿੰਕਲ ਸਿੰਘ ਗਰੇਵਾਲ, ਐੱਸ ਐੱਚ ਓ ਆਈ ਟੀ ਸਿਟੀ ਸਤਿੰਦਰ ਸਿੰਘ, ਐੱਸ ਐੱਚ ਓ ਮਟੌਰ ਅਮਨ ਕੰਬੋਜ ਅਤੇ ਸਮੂਹ ਥਾਣਿਆਂ ਦੀ ਪੁਲੀਸ ਫੋਰਸ ਦੇ ਮੁਲਾਜ਼ਮ ਤੇ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੀ ਸੀ ਆਰ ਪਾਰਟੀਆਂ ਨੇ ਵੀ ਸ਼ਮੂਲੀਅਤ ਕੀਤੀ।
Advertisement
Advertisement