ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ ਵਿੱਚ ਮੀਂਹ ਕਾਰਨ ਬੇਲਿਆਂ ਦੇ ਪਿੰਡਾਂ ਵਿੱਚ ਸਹਿਮ

ਪਿੰਡ ਚੰਦਪੁਰ ਬੇਲਾ, ਗੱਜਪੁਰ ਬੇਲਾ ਅਤੇ ਹਰੀਵਾਲ ਨੂੰ ਜਾਣ ਵਾਲੀ ਸੜਕਾਂ ’ਤੇ ਭਰਿਅਾ ਪਾਣੀ
ਸ੍ਰੀ ਆਨੰਦਪੁਰ ਸਾਹਿਬ ਦੇ ਗੱਜਪੁਰ ਬੇਲਾ ਲਾਗੇ ਸੜਕ ’ਤੇ ਚੱਲ ਰਹੇ ਪਾਣੀ ਵਿੱਚੋਂ ਲੰਘ ਰਹੇ ਸਥਾਨਕ ਲੋਕ।
Advertisement

ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਭਾਰੀ ਬਰਸਾਤ ਕਾਰਨ ਬੇਲਿਆਂ ਦੇ ਪਿੰਡਾਂ ਵਿੱਚ ਸਹਿਮ ਹੈ ਕਿਉਂਕਿ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਪਹਾੜੀ ਇਲਾਕਿਆ ਦੇ ਨਾਲ-ਨਾਲ ਨੀਵਿਆਂ ਇਲਾਕਿਆਂ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ, ਮਹਿੰਦਲੀ ਕਲਾਂ ਆਦਿ ਦੀਆਂ ਫ਼ਸਲੀ ਜ਼ਮੀਨਾਂ ਵਿੱਚ ਸਵਾਂ ਨਦੀ ਦਾ ਪਾਣੀ ਘੁੰਮ ਰਿਹਾ ਹੈ। ਜਿਸ ਨਾਲ ਫ਼ਸਲਾ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ, ਇਸ ਤੋਂ ਬਿਨਾਂ ਕੋਟਲਾ ਤੋਂ ਗੱਜਪੁਰ ਬੇਲਾ ਰਾਹੀਂ ਚੰਦਪੁਰ ਬੇਲਾ ਨੂੰ ਜਾਣ ਵਾਲੀ ਸੜਕ ’ਤੇ ਕਈ-ਕਈ ਫੁੱਟ ਪਾਣੀ ਘੁੰਮ ਰਿਹਾ ਹੈ, ਜਿਸ ਨਾਲ ਚੰਦਪੁਰ ਬੇਲਾ ਨੂੰ ਜਾਣ ਵਾਲੇ ਰਾਹਗੀਰਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਗਿਆ ਹੈ। ਇਸ ਦੇ ਨਾਲ ਹੀ ਪਾਣੀ ਦੇ ਤੇਜ਼ ਵਹਾਅ ਕਾਰਨ ਸੜਕ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸੜਕ ਮਹਿੰਦਲੀ ਕਲਾਂ ਨੂੰ ਵੀ ਕੋਟਲਾ ਨਾਲ ਜੋੜਦੀ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਦੇ ਰਾਹਗੀਰਾਂ ਨੂੰ ਵੀ ਭਾਰੀ ਸਮੱਸਿਆ ਪੈਦਾ ਹੋ ਗਈ ਹੈ। ਦੂਜੇ ਪਾਸੇ ਗੱਜਪੁਰ ਬੇਲਾ ਦੇ ਸਰਕਾਰੀ ਸਕੂਲ ਵਿੱਚ ਕਈ ਕਈ ਫੁੱਟ ਪਾਣੀ ਘੁੰਮ ਰਿਹਾ ਹੈ। ਪਿੰਡ ਗੱਜਪੁਰ ਬੇਲਾ ਦੇ ਸਿਕੰਦਰ ਸਿੰਘ, ਚੰਦਪੁਰ ਬੇਲਾ ਦੇ ਜੋਗਾ ਸਿੰਘ, ਹਰੀਵਾਲ ਦੇ ਰਘਵੀਰ ਸਿੰਘ, ਸਾਧਾ ਸਿੰਘ ਅਤੇ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਕੁੱਝ ਹੀ ਸਮੇਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਭਾਵੇਂ ਕਿ ਇਸ ਪਾਣੀ ਨੇ ਫਸਲੀ ਜ਼ਮੀਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਜੇ ਵਰਖਾ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਹ ਪਾਣੀ ਘਰਾਂ ਵਿੱਚ ਵੀ ਵੜ ਜਾਵੇਗਾ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਾਧੂ ਪਾਣੀ ਛੱਡਣ ਦੀ ਕੋਈ ਅਗਾਊਂ ਸੁਚਨਾ ਨਹੀਂ ਦਿੱਤੀ ਗਈ ਸੀ। ਇਸ ਤੋਂ ਬਿਨਾਂ ਜਦੋਂ ਪਾਣੀ ਵੱਧ ਆਉਦਾ ਹੈ ਤਾਂ ਬਿਜਲੀ ਵੀ ਚਲੀ ਜਾਂਦੀ ਹੈ। ਇਹ ਵੀ ਸਾਨੂੰ ਭਾਰੀ ਪ੍ਰੇਸ਼ਾਨੀਆਂ ਪੈਦਾ ਕਰਦੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸੂਬੇ ਅੰਦਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਚੁਕੰਨੇ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਭਾਰੀ ਬਰਸਾਤ ਕਾਰਨ ਸਰਕਾਰ ਪ੍ਰਾਇਮਰੀ ਸਕੂਲ ਮੀਢਵਾਂ ਲੋਅਰ ਦੀ ਕੰਧ ਡਿੱਗ ਗਈ ਹੈ।

Advertisement
Advertisement