ਫਾਸਟ ਫੂਡ ਸੈਂਟਰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ
ਦੱਸਿਆ ਕਿ ਉਨ੍ਹਾਂ ਨੇ ਸੈਰ ਸਪਾਟਾ ਮੰਤਰੀ ਹੁੰਦਿਆਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਕੁਰਾਲੀ ਦੀ ਸਿਸਵਾਂ ਰੋਡ ’ਤੇ ਫਾਸਟ ਫੂਡ ਸੈਂਟਰ ਦਾ ਪ੍ਰਾਜੈਕਟ ਲਿਆਂਦਾ ਸੀ। ਨਗਰ ਕੌਂਸਲ ਤੇ ਸੈਰ ਸਪਾਟਾ ਵਿਭਾਗ ਦੇ ਇਸ ਸਾਂਝੇ ਪ੍ਰਾਜੈਕਟ ਤਹਿਤ ਹੀ ਇੱਥੇ ਦਹਾਕਿਆਂ ਤੱਕ ਚਾਵਲਾ ਰੈਸਟੋਰੈਂਟ ਚੱਲਦਾ ਰਿਹਾ ਹੈ। ਪਰ ਸਰਕਾਰ ਤੇ ਕੌਂਸਲ ਦੀ ਅਣਦੇਖੀ ਕਾਰਨ ਪਹਿਲਾਂ ਰੈਸਟੋਰੈਂਟ ਦਾ ਠੇਕਾ ਖਤਮ ਹੋ ਗਿਆ ਹੁਣ ਕਰੋੜਾਂ ਦੀ ਲਾਗਤ ਵਾਲੀ ਫਾਟਸ ਫੂਡ ਸੈਂਟਰ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਉਤੇ ਕਰੀਬ ਦੋ ਦਹਾਕੇ ਪਹਿਲਾਂ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਜਦਕਿ ਸ਼ਹਿਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਇਸ ਪ੍ਰਾਜੈਕਟ ਲਈ ਦਿੱਤੀ ਗਈ ਸੀ। ਪਿਛਲੀਆਂ ਸਰਕਾਰਾਂ ਸਮੇਂ ਇਹ ਪ੍ਰਾਜੈਕਟ ਸਫ਼ਲਤਾਪੂਰਵਕ ਚੱਲਦਾ ਰਿਹਾ ਹੈ ਜਿਸਦਾ ਸ਼ਹਿਰ ਨਹੀਂ ਸਗੋਂ ਇਲਾਵਾ ਵਾਸੀਆਂ ਨੂੰ ਬਹੁਤ ਫਾਇਦਾ ਸੀ।
ਕੰਗ ਨੇ ਕਿਹਾ ਕਿ ਪਰ ਮੌਜੂਦਾ ਸਰਕਾਰ ਦੇ ਸਮੇਂ ਇਹ ਪ੍ਰਾਜੈਕਟ ਦਮ ਤੋੜਦਾ ਨਜ਼ਰ ਆ ਰਿਹਾ ਹੈ। ਕੰਪਨੀ ਰੈਸਟੋਰੈਂਟ ਛੱਡ ਕੇ ਚਲੇ ਗਈ ਜਦਕਿ ਇਮਾਰਤ ਕਰੀਬ ਇੱਕ ਸਾਲ ਤੋਂ ਬੰਦ ਪਈ ਹੈ। ਇਹੀ ਨਹੀਂ ਸਗੋਂ ਕੌਂਸਲ ਵਲੋਂ ਇਸ ਦੀ ਬਿਲਕੁਲ ਦੀ ਦੇਖਰੇਖ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਇਹ ਇਮਾਰਤ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਨਸ਼ੇੜੀ ਇੱਥੇ ਲੱਗਿਆ ਲੋਹੇ ਦਾ ਗੇਟ, ਗਰਿੱਲਾਂ ਤੇ ਹੋਰ ਸਮਾਨ ਵੀ ਲਾਹ ਕੇ ਲੈ ਗਏ ਜਿਸ ਕਾਰਨ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਸ੍ਰੀ ਕੰਗ ਨੇ ਕਿਹਾ ਇਸ ਸਬੰਧੀ ਉਹ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਪੱਤਰ ਵੀ ਲਿਖ ਚੁੱਕੇ ਹਨ ਪਰ ਫਿਰ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜੇਕਰ ਸਰਕਾਰ ਨੇ ਤੁਰੰਤ ਇਸ ਵੱਲ ਧਿਆਨ ਨਾ ਦਿੱਤਾ ਅਤੇ ਇਮਾਰਤ ਦੀ ਸੰਭਾਲ ਨਾ ਕੀਤੀ ਤਾਂ ਸ਼ਹਿਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਵੇਗਾ।
