ਕੌਮੀ ਮਾਰਗ ਜਾਮ ਕਰਨ ਲਈ ਸਿੰਘ ਭਗਵੰਤਪੁਰਾ ਪਹੁੰਚੇ ਕਿਸਾਨ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਕਿਹਾ ਕਿ 3 ਅਕਤੂਬਰ ਨੂੰ ਹੋਈ ਮੀਟਿੰਗ ਤੋਂ ਲੈ ਕੇ ਅੱਜ ਤੱਕ ਮਿੱਲ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮੀਟਿੰਗ ਦੌਰਾਨ ਡਾਇਰੈਕਟਰਾਂ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ, ਫਿਰ ਮੋਰਿੰਡਾ ਐੱਸਡੀਐੱਮ ਨੇ ਵੀ ਇੱਕ ਹਫ਼ਤੇ ਦਾ ਸਮਾਂ ਮੰਗਿਆ ਪਰ ਹਾਲੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਵੀ ਨੁਮਾਇੰਦੇ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਅੱਜ ਐੱਸਡੀਐੱਮ ਮੋਰਿੰਡਾ ਨੇ ਉਨ੍ਹਾਂ ਨੂੰ ਭਲਕੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਕਿਸਾਨ ਸਘੰਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਭੁਪਿੰਦਰ ਸਿੰਘ ਡੇਕਵਾਲਾ, ਨਰਿੰਦਰ ਸਿੰਘ ਦੁੱਗਰੀ, ਰਵਿੰਦਰ ਸਿੰਘ ਘੋਗਾ, ਜਗਤਾਰ ਸਿੰਘ ਮੁੰਧੋ ਸੰਗਤੀਆਂ, ਅਮਨਦੀਪ ਸਿੰਘ ਡੇਕਵਾਲਾ, ਸੁਰਮੁੱਖ ਸਿੰਘ ਮੀਆਂਪੁਰ, ਹਾਕਮ ਸਿੰਘ ਅਸਮਾਨਪਰ, ਗੁਰਨੇਕ ਸਿੰਘ ਅਸਮਾਨਪੁਰ, ਜਗਮੀਤ ਸਿੰਘ ਮੁਗ਼ਲ ਮਾਜਰੀ, ਸੁੱਖਾ ਬਾਲਸੰਡਾ ਅਤੇ ਜਰਨੈਲ ਸਿੰਘ ਗੋਗੀ ਬੁਰਜ ਵਾਲਾ ਹਾਜ਼ਰ ਸਨ।