ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਰੀਆ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਸਹਿਕਾਰੀ ਸਭਾਵਾਂ ’ਚ ਖਾਦ ਨਾ ਹੋਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਪ੍ਰਾਈਵੇਟ ਦੁਕਾਨਾਂ ’ਚ ਵੀ ਯੂਰੀਆ ਦੀ ਤੋਟ
ਮਨੌਲੀ ਸੂਰਤ ਦੀ ਸਹਿਕਾਰੀ ਸਭਾ ਮੂਹਰੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement
ਕਣਕ ਦੀ ਬਿਜਾਈ ਸਮੇਂ ਡੀ ਏ ਪੀ ਅਤੇ ਹੁਣ ਯੂਰੀਆ ਖਾਦ ਨਾ ਮਿਲਣ ਤੋਂ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਪ੍ਰਾਈਵੇਟ ਦੁਕਾਨਾਂ ਵਿਚ ਵੀ ਖਾਦ ਦੀ ਘਾਟ ਹੈ, ਜਦੋਂ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ ਵੀ ਖ਼ਾਦ ਨਹੀਂ ਪਹੁੰਚ ਰਹੀ। ਮਨੌਲੀ ਸੂਰਤ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਯੂਰੀਆ ਨਾ ਮਿਲਣ ਕਾਰਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।ਕਿਸਾਨਾਂ ਨੇ ਕਿਹਾ ਕਿ ਯੂਰੀਆ ਨਾ ਮਿਲਣ ਕਾਰਨ ਕਣਕ ਦੇ ਝਾੜ ਤੇ ਅਸਰ ਪਵੇਗਾ।

ਸਹਿਕਾਰੀ ਸਭਾ ਮਨੌਲੀ ਸੂਰਤ ਦੇ ਸਕੱਤਰ ਗੁਰਵਿੰਦਰ ਸਿੰਘ, ਖਲੌਰ ਦੇ ਸਕੱਤਰ ਯਾਦਵਿੰਦਰ ਸਿੰਘ ਤੇ ਰਾਮਪੁਰ ਕਲਾਂ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਭਾਵਾਂ ਵਿੱਚ ਕਰੀਬ 2000 ਡੀ ਏ ਪੀ ਅਤੇ 3000 ਥੈਲਾ ਯੂਰੀਆ ਖਾਦ ਦੀ ਖਪਤ ਹੈ, ਪਰ ਮਨੌਲੀ ਸੂਰਤ ਅਤੇ ਖਲੌਰ ਵਿਚ ਹਾਲੇ ਤੱਕ ਯੂਰੀਆ ਨਹੀਂ ਪਹੁੰਚਿਆ।

Advertisement

ਸਹਿਕਾਰੀ ਸਭਾ ਗੀਗੇਮਾਜਰਾ ’ਚ ਵੀ ਹਾਲੇ ਤੱਕ ਖਾਦ ਨਹੀਂ ਪਹੁੰਚੀ। ਸਭਾ ਦੇ ਪ੍ਰਧਾਨ ਹਰਪਾਲ ਸਿੰਘ ਬਠਲਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਿਚ ਸਿਰਫ਼ 200 ਥੈਲਾ ਯੂਰੀਆ ਖਾਦ ਪਹੁੰਚੀ ਹੈ ਅਤੇ ਕਈਂ ਪਿੰਡਾਂ ਦੇ ਕਿਸਾਨ ਸਭਾ ਦੇ ਮੈਂਬਰ ਹੋਣ ਕਾਰਨ ਬਹੁਤੇ ਮੈਂਬਰ ਖ਼ਾਦ ਤੋਂ ਵਾਂਝੇ ਹੀ ਰਹਿ ਗਏ। ਸਨੇਟਾ, ਭਾਗੋਮਾਜਰਾ ਤੇ ਹੋਰ ਕਈਂ ਸਭਾਵਾਂ ਵਿਚ ਵੀ ਯੂਰੀਆ ਖਾਦ ਦੀ ਘਾਟ ਹੈ।ਕਿਸਾਨਾਂ ਨੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿਚ ਯੂਰੀਆ ਖਾਦ ਭੇਜੀ ਜਾਵੇ।

 

Advertisement
Show comments