ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ੇਸ਼ ਗਿਰਦਾਵਰੀ ਦੀ ਮੰਗ ਲਈ ਡੀਸੀ ਨੂੰ ਪੱਤਰ
ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਇੱਕ ਵਫ਼ਦ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਝੋਨੇ ਵਿਚ ਮਧਰੇਪਣ ਦੇ ਵਾਇਰਸ, ਹਲਦੀ ਅਤੇ ਡੋਡੀ ਰੋਗ ਨਾਲ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਮੇਹਰ...
Advertisement
ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਇੱਕ ਵਫ਼ਦ ਨੇ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਝੋਨੇ ਵਿਚ ਮਧਰੇਪਣ ਦੇ ਵਾਇਰਸ, ਹਲਦੀ ਅਤੇ ਡੋਡੀ ਰੋਗ ਨਾਲ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਮੇਹਰ ਸਿੰਘ ਥੇਹੜੀ, ਰਵਿੰਦਰ ਸਿੰਘ ਦੇਹ ਕਲਾਂ, ਮਾਨ ਸਿੰਘ ਰਾਜਪੁਰਾ, ਜਸਵਿੰਦਰ ਸਿੰਘ ਟਿਵਾਣਾ, ਹਕੀਕਤ ਸਿੰਘ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਉਜਾਗਰ ਸਿੰਘ ਧਮੌਲੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਵਾਨਿਤ ਬੀਜਾਂ ਵਿਚ ਫੈਲੇ ਮਧਰੇਪਣ ਦੇ ਵਾਇਰਸ ਨਾਲ ਮੁਹਾਲੀ ਜ਼ਿਲ੍ਹੇ ਵਿਚ ਸੈਂਕੜੇ ਏਕੜ ਝੋਨਾ ਬੁਰੀ ਤਰਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਲੇ ਮੌਸਮ ਕਾਰਨ ਝੋਨੇ ਨੂੰ ਹਲਦੀ ਰੋਗ ਅਤੇ ਡੋਡੀ ਨਾਲ ਕਾਫ਼ੀ ਨੁਕਸਾਨ ਪਹੁੰਚਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨੁਕਸਾਨੇ ਝੋਨੇ ਦੀ ਤੁਰੰਤ ਗਿਰਦਾਵਰੀ ਕਰਾ ਕੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਝੋਨੇ ਦੀ ਖਰੀਦ ਵਿਚ 17 ਫ਼ੀਸਦੀ ਦੀ ਸ਼ਰਤ ਨੂੰ 20 ਫ਼ੀਸਦੀ ਤੱਕ ਵਧਾਉਣ, ਕਾਲੇ ਦਾਣੇ ਵਿਚ ਛੋਟ ਦੀ ਮੰਗ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਲਾਨੀ ਗਈ ਵੀਹ ਹਜ਼ਾਰ ਪ੍ਰਤੀ ਏਕੜ ਦੀ ਮੁਆਵਜ਼ਾ ਰਾਸ਼ੀ ਨੂੰ ਵਧਾ ਕੇ ਪੰਜਾਹ ਹਜ਼ਾਰ ਕੀਤੇ ਜਾਣ ਦੀ ਵੀ ਮੰਗ ਕੀਤੀ।
Advertisement
Advertisement