ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਕਾਰਨ ਫੈਕਟਰੀ ਦੀ ਕੰਧ ਡਿੱਗੀ

ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 11 ਜੁਲਾਈ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਮੰਡੀ ਗੋਬਿੰਦਗੜ੍ਹ ਦੇ ਕੁੰਭ ਰੋਡ ਜਲਾਲਪੁਰ ਸਥਿਤ ਸ਼ਿਵ ਸਿਰਾਮਿਕਸ ਫੈਕਟਰੀ ਦੀ ਇੱਕ ਲੰਬੀ ਕੰਧ ਸੋਲਰ ਪੈਨਲ ’ਤੇ...
Advertisement

ਨਿੱਜੀ ਪੱਤਰ ਪ੍ਰੇਰਕ

ਮੰਡੀ ਗੋਬਿੰਦਗੜ੍ਹ, 11 ਜੁਲਾਈ

Advertisement

ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਮੰਡੀ ਗੋਬਿੰਦਗੜ੍ਹ ਦੇ ਕੁੰਭ ਰੋਡ ਜਲਾਲਪੁਰ ਸਥਿਤ ਸ਼ਿਵ ਸਿਰਾਮਿਕਸ ਫੈਕਟਰੀ ਦੀ ਇੱਕ ਲੰਬੀ ਕੰਧ ਸੋਲਰ ਪੈਨਲ ’ਤੇ ਡਿੱਗ ਗਈ। ਫੈਕਟਰੀ ਦੇ ਮਾਲਕ ਨਿਤਿਨ ਸਿੰਗਲਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਮੀਂਹ ਕਾਰਨ ਫੈਕਟਰੀ ਦੀ ਕੰਧ ਦਾ ਇੱਕ ਲੰਮਾ ਹਿੱਸਾ ਟੁੱਟ ਕੇ ਸੋਲਰ ਪੈਨਲ ’ਤੇ ਡਿੱਗ ਗਿਆ ਜਿਸ ਕਾਰਨ ਕੰਧ ਅਤੇ ਸੋਲਰ ਪੈਨਲ ਟੁੱਟ ਗਿਆ। ਉਨ੍ਹਾਂ ਦਸਿਆ ਕਿ ਕੰਧ ਡਿੱਗਣ ਕਾਰਨ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਅੱਗ ਬੁਝਾਊ ਭੱਠਿਆਂ ਦਾ ਸਟਾਕ ਵੀ ਨੁਕਸਾਨਿਆ ਗਿਆ।

 

Advertisement